ਜਗਸੀਰ ਛੱਤਿਆਣਾ, ਗਿੱਦੜਬਾਹਾ : ਸਿੱਖਿਆ ਵਿਭਾਗ ਦੇ ਖੇਡ ਕਲੰਡਰ ਦੇ ਅਨੁਸਾਰ ਮਲਕੀਤ ਸਿੰਘ ਖੋਸਾ ਜ਼ਿਲ੍ਹਾ ਸਿੱਖਿਆ ਅਫਸਰ ਸ੍ਰੀ ਮੁਕਤਸਰ ਸਾਹਿਬ ਤੇ ਕਪਿਲ ਸ਼ਰਮਾ ਸਹਾਇਕ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਦਲਜੀਤ ਸਿੰਘ ਵੜਿੰਗ ਸਹਾਇਕ ਜ਼ਿਲ੍ਹਾ ਸਿੱਖਿਆ ਅਫ਼ਸਰ ਖੇਡਾਂ ਦੀ ਅਗਵਾਈ 'ਚ 65ਵੀਂਆਂ ਛੇ ਰੋਜ਼ਾ ਸੂਬਾ ਪੱਧਰੀ ਸਕੂਲ ਖੇਡਾਂ ਅੰਡਰ-14 ਸਾਲ ਲੜਕੀਆਂ ਅਤੇ ਲੜਕਿਆਂ ਦੇ ਬਾਸਕਿਟਬਾਲ ਮੁਕਾਬਲਿਆਂ ਦਾ ਗਿੱਦੜਬਾਹਾ ਦੇ ਬਾਬਾ ਗੰਗਾ ਰਾਮ ਬਾਸਕਿਟਬਾਲ ਸਟੇਡੀਅਮ ਵਿਖੇ ਸ਼ਾਨਦਾਰ ਆਗਾਜ਼ ਹੋਇਆ। ਇਸ ਮੌਕੇ ਹਲਕਾ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਜ਼ਦੀਕੀ ਰਿਸ਼ਤੇਦਾਰ ਡੰਪੀ ਵਿਨਾਇਕ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਉਨ੍ਹਾਂ ਨਾਲ ਕੌਸਲਰ ਬਿੰਟਾਂ ਅਰੋੜਾ, ਸਿਟੀ ਕਲੱਬ ਦੇ ਪ੍ਰਧਾਨ ਚੀਕੂ ਮੋਂਗਾ, ਸੰਨੀ ਬਰਾੜ, ਗੁਰਪ੍ਰਰੀਤ ਜੰਡੀਆਂ, ਬਿੰਦਰ ਬਾਂਸਲ, ਲੱਕੀ ਕੋਟਭਾਈ ਵਿਸ਼ੇਸ ਤੌਰ 'ਤੇ ਹਾਜ਼ਰ ਸਨ। ਡੰਪੀ ਵਿਨਾਇਕ ਨੇ ਖਿਡਾਰੀਆਂ ਨੂੰ ਆਪਣੀਆਂ ਸ਼ੁਭ ਇੱਛਾਵਾਂ ਦਿੰਦਿਆਂ ਕਿਹਾ ਕਿ ਖੇਡਾਂ ਸਾਡੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਹਨ, ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਉਨ੍ਹਾਂ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਣ ਲਈ ਪੇ੍ਰਿਤ ਕਰਦਿਆਂ ਸਰਕਾਰ ਵੱਲੋਂ ਖੇਡਾਂ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਸ਼ਲਾਘਾ ਕੀਤੀ। ਇੰਚਾਰਜ ਰਣਜੀਤ ਸਿੰਘ ਗੁਰੂਸਰ, ਕੋਚ ਜਗਸੀਰ ਪੁਰੀ ਅਤੇ ਰਾਜ ਕੁਮਾਰ ਉਦੇਕਰਨ ਨੇ ਦੱਸਿਆ ਕਿ 65ਵੀਂਆਂ ਸੂਬਾ ਪੱਧਰੀ ਸਕੂਲ ਖੇਡਾਂ 'ਚ ਅੱਜ ਅੰਡਰ-14 ਸਾਲ ਲੜਕਿਆਂ ਦੀਆਂ 21 ਟੀਮਾਂ ਨੇ ਭਾਗ ਲਿਆ ਹੈ ਤੇ ਉਦਘਾਟਨੀ ਮੈਚਾਂ 'ਚ ਸਪੋਰਟਸ ਸਕੂਲ ਘੁੱਦਾ ਨੇ ਬਰਨਾਲਾ ਨੂੰ 26 -21 ਦੇ ਫਰਕ ਨਾਲ ਹਰਾਇਆ, ਸੰਗਰੂਰ ਨੇ ਕਪੂਰਥਲਾ ਨੂੰ 40- 39 ਦੇ ਫਰਕ ਨਾਲ ਹਰਾਇਆ ਅਤੇ ਮੋਹਾਲੀ ਨੇ ਮਾਨਸਾ ਨੂੰ 50 -29 ਦੇ ਫਰਕ ਨਾਲ ਹਰਾਇਆ। ਇਸ ਮੌਕੇ ਲੈਕਚਰਾਰ ਜੋਗਿੰਦਰ ਸਿੰਘ, ਪਿ੍ਰਥੀ ਸਿੰਘ ਛੱਤਿਆਣਾ ਡੀਪੀ, ਰਵਿੰਦਰ ਸਿੰਘ, ਮਨਿੰਦਰ ਸਿੰਘ, ਮਧੂ ਪੁਰੀ, ਸੀਮਾ ਰਾਣੀ ਪੀਟੀਆਈ, ਬੇਅੰਤ ਕੌਰ ਪੀਟੀਆਈ, ਪਰਮਜੀਤ ਕੌਰ, ਵੀਰਪਾਲ ਕੌਰ, ਇੰਦਰਾ ਰਾਣੀ ਆਦਿ ਵੀ ਹਾਜ਼ਰ ਸਨ।