ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ

ਜ਼ਿਲ੍ਹਾ ਬਾਰ ਐਸੋਸੀਏਸ਼ਨ ਸ੍ਰੀ ਮੁਕਤਸਰ ਸਾਹਿਬ ਨੇ ਕੋਰੋਨਾ ਖਿਲਾਫ਼ ਚੱਲ ਰਹੀ ਜੰਗ ਲਈ ਜ਼ਿਲ੍ਹਾ ਪ੍ਰਸ਼ਾਸਨ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਭੇਂਟ ਕੀਤੀ ਹੈ। ਵਧੀਕ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੂੰ ਸਹਾਇਤਾ ਰਾਸ਼ੀ ਦਾ ਚੈਕ ਸੌਂਪਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਯਾਦਵਿੰਦਰ ਸਿੰਘ ਭੁੱਲਰ ਨੇ ਕਿਹਾ ਕਿ ਇਹ ਬਹੁਤ ਵੱਡੀ ਬਿਪਤਾ ਦੀ ਘੜੀ ਹੈ ਜਿਸ ਵਿਚ ਹਰ ਨਾਗਰਿਕ ਨੂੰ ਆਪਣਾ ਬਣਦਾ ਸਹਿਯੋਗ ਪਾਉਣਾ ਚਾਹੀਦਾ ਹੈ। ਉਨ੍ਹਾਂ ਭਵਿੱਖ 'ਚ ਹੋਰ ਮੱਦਦ ਦਾ ਵੀ ਭਰੋਸਾ ਦਿੱਤਾ। ਏਡੀਸੀ ਨੇ ਬਾਰ ਦੇ ਇਸ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਵੇਲੇ ਕੋਰੋਨਾ ਪੀੜਤਾਂ ਦੇ ਨਾਲ-ਨਾਲ ਆਮ ਲੋਕਾਂ ਨੂੰ ਰਾਸ਼ਨ ਤੇ ਹੋਰ ਸਹਾਇਤਾ ਸਮੱਗਰੀ ਦੀ ਬਹੁਤ ਵੱਡੀ ਲੋੜ ਹੈ। ਇਹ ਪੈਸੇ ਲੋੜਵੰਦਾਂ ਦੀ ਮੱਦਦ ਵਾਸਤੇ ਵਰਤੇ ਜਾਣਗੇ। ਇਸ ਮੌਕੇ ਬਾਰ ਦੇ ਸਕੱਤਰ ਗੁਰਚਰਨ ਸਿੰਘ ਬਰਾੜ, ਮੀਤ ਪ੍ਰਧਾਨ ਸੁਖਮੰਦਰ ਸਿੰਘ ਲਾਲੀ, ਖ਼ਜ਼ਾਨਚੀ ਦੀਪਕ ਸ਼ਰਮਾ, ਸੰਯੁਕਤ ਸਕੱਤਰ ਰਾਮਾਨੰਦ ਬਾਂਸਲ, ਫਤਿਹ ਸਿੰਘ ਸੰਧੂ, ਗੁਰਮੀਤ ਸਿੰਘ ਬਰਾੜ, ਰੋਸ਼ਨ ਲਾਲ ਜੱਗਾ, ਬਲਦੇਵ ਸਿੰਘ ਸਿਵੀਆ ਵੀ ਮੌਜੂਦ ਸਨ।