ਅਮਨਦੀਪ ਮਹਿਰਾ, ਮਲੋਟ : ਮਾਲਵੇ ਦੇ ਦੱਖਣੀ ਖਿੱਤੇ ਮਲੋਟ ਵਿਖੇ ਖੇਡਾਂ ਦੇ ਖੇਤਰ 'ਚ ਬਹੁਤ ਜ਼ਿਆਦਾ ਪੱਛੜੇ ਹੋਣ ਕਰਕੇ ਸ਼ਹਿਰ ਦੇ ਨੌਜਵਾਨਾਂ ਵੱਲੋਂ ਇਕ ਅਹਿਮ ਉਪਰਾਲਾ ਕਰਦਿਆਂ ਹੋਇਆਂ ਖੇਡ ਗਤੀਵਿਧੀਆਂ ਨੂੰ ਉੱਚੇ ਪੱਧਰ ਤੇ ਲੈ ਕੇ ਜਾਣ ਲਈ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਨਾਮ 'ਬਾਬਾ ਦੀਪ ਸਿੰਘ ਸਪੋਰਟਸ ਐਂਡ ਵੈੱਲਫੇਅਰ ਕਲੱਬ' ਦੀ ਸਥਾਪਨਾ ਕੀਤੀ ਗਈ ਜਿਸ ਵਿਚ ਐਡਵੋਕੇਟ ਅਨਿਲ ਟੁਟੇਜਾ ਨੂੰ ਪ੍ਰਧਾਨ ਅਤੇ ਜਗਤਾਰ ਸਿੰਘ ਬਰਾੜ ਸਾਬਕਾ ਕੌਂਸਲਰ ਨੂੰ ਸਰਪ੍ਰਸਤ ਚੁਣਿਆ ਗਿਆ। ਇਸ ਸਬੰਧੀ ਸਪੋਰਟਸ ਕਲੱਬ ਦੀ ਸਥਾਪਨਾ ਕਰਨ ਲਈ ਸ਼ਹਿਰ ਦੇ ਵੱਖ ਵੱਖ ਪਤਵੰਤੇ ਅਤੇ ਨੌਜਵਾਨ ਖਿਡਾਰੀਆਂ ਅਤੇ ਕੋਚ ਸਾਹਿਬਾਨ ਨੇ ਹਿੱਸਾ ਲਿਆ। ਇਸ ਕਲੱਬ ਦੇ ਗਠਨ ਉਪਰੰਤ ਪ੍ਰਰੈੱਸ ਨਾਲ ਗੱਲਬਾਤ ਕਰਦਿਆਂ ਐਡਵੋਕੇਟ ਅਨਿਲ ਟੁਟੇਜਾ ਜਗਤਾਰ ਸਿੰਘ ਬਰਾੜ ਕੌਂਸਲਰ ਅਤੇ ਮਾਸਟਰ ਬਲਦੇਵ ਸਿੰਘ ਸਾਹੀਵਾਲ ਨੇ ਦੱਸਿਆ ਪਿਛਲੀ ਬਾਦਲ ਸਰਕਾਰ ਵੇਲੇ ਮਲੋਟ ਦੇ ਗਊਸ਼ਾਲਾ ਵਾਲੇ ਪਾਸੇ ਪਿੰਡ ਸ਼ੇਖੂ ਦੀ ਜ਼ਮੀਨ ਵਿੱਚ ਸਟੇਡੀਅਮ ਦੀ ਸਥਾਪਨਾ ਲਈ ਫੰਡ ਜਾਰੀ ਕੀਤੇ ਗਏ ਸਨ ਪੰ੍ਤੂ ਸਰਕਾਰ ਬਦਲਣ ਕਰਕੇ ਉਸ ਦਾ ਕੰਮ ਅਧੂਰਾ ਪਿਆ ਹੈ ਜਿਸ ਕਰਕੇ ਖਿਡਾਰੀਆਂ ਨੂੰ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਉਨਾਂ੍ਹ ਦੱਸਿਆ ਕਿ ਖਿਡਾਰੀਆਂ ਅੰਦਰ ਬਹੁਤ ਸਾਰੀਆਂ ਪ੍ਰਤਿਭਾਵਾਂ ਛੁਪੀਆਂ ਹੋਈਆਂ ਹਨ, ਕਮਲਪ੍ਰਰੀਤ ਵਰਗੇ ਖਿਡਾਰੀ ਜੇਕਰ ਇੱਥੋਂ ਪੈਦਾ ਹੋ ਸਕਦੇ ਹਨ ਤਾਂ ਵੱਖ ਵੱਖ ਖੇਡਾਂ ਵਿੱਚ ਹੋਰ ਵੀ ਖਿਡਾਰੀ ਪੈਦਾ ਕੀਤੇ ਜਾ ਸਕਦੇ ਹਨ। ਉਨਾਂ੍ਹ ਅੱਗੇ ਸਰਕਾਰ ਪਾਸੋਂ ਸਮਾਜਿਕ ਸੰਸਥਾਵਾਂ ਅਤੇ ਪਤਵੰਤੇ ਸੱਜਣਾਂ ਪਾਸੋਂ ਸਹਿਯੋਗ ਦੀ ਮੰਗ ਕੀਤੀ ਕਿ ਇਸ ਖੇਡ ਸਟੇਡੀਅਮ ਨੂੰ ਪੂਰਾ ਕਰਕੇ ਖਿਡਾਰੀਆਂ ਦੇ ਖੇਡਣ ਲਈ ਮੌਕੇ ਪੈਦਾ ਕੀਤੇ ਜਾਣ ਵਿੱਚ ਉਨਾਂ੍ਹ ਦੀ ਮਦਦ ਕੀਤੀ ਜਾਵੇ। ਸ਼ਹਿਰ ਦੇ ਪਤਵੰਤੇ ਸੱਜਣਾਂ ਖਿਡਾਰੀਆਂ ਅਤੇ ਕੋਚ ਸਹਿਬਾਨ ਨੇ ਨੌਜਵਾਨਾਂ ਦੇ ਇਸ ਉਪਰਾਲੇ ਨੂੰ ਬਹੁਤ ਵਧੀਆ ਕਰਾਰ ਦਿੱਤਾ ਤਾਂ ਜੋ ਖਿਡਾਰੀਆਂ ਦੇ ਅੰਦਰ ਛੁਪੀ ਹੋਈ ਪ੍ਰਤਿਭਾ ਨੂੰ ਹੋਰ ਨਿਖਾਰਿਆ ਜਾ ਸਕੇ । ਇਸ ਮੌਕੇ ਉਨਾਂ੍ਹ ਨਾਲ ਕਮਲਜੀਤ ਸਿੰਘ ਕੋਚ ਵਿਜੇਂਦਰ ਕੁਮਾਰ ਕੋਚ, ਅਮੀਸ਼ ਮੱਕੜ, ਵਿਕਰਮ ਸਿੰਘ ਹੁੰਦਲ, ਸੁਸ਼ੀਲ ਗਰੋਵਰ, ਸਤਿੰਦਰਪਾਲ ਸਿੱਧੂ, ਸੰਜੀਵ ਮਹਿਰਾ , ਤਰਸੇਮ ਕੁਮਾਰ ਰਾਜਪਾਲ ਸਚਦੇਵਾ ਵਿਜੇ ਕੱਕੜ ਬਿੱਟੂ ਪੰਜਾਵਾ ਡਿੰਪੀ ਵਿਰਕ ਗੌਰਵ ਬੱਬਰ ਸੰਦੀਪ ਖਟਕ ਪੰਮਾ ਸੰਧੂ ਗੌਰਵ ਮੋਂਗਾ ਭੁਪਿੰਦਰ ਸੰਧੂ ਨਰੇਸ਼ ਸ਼ਰਮਾ ਲੱਖੀ ਜੁੱਗੀ ਖੁੱਲਰ, ਬਬਲੂ, ਅਜੇ ਕੱਕੜ, ਵਰੁਣ ਟੁਟੇਜਾ, ਖੁਸ਼ਵਿੰਦਰ ਗੁਦਾਰਾ ਅਭਿਸ਼ੇਕ ਪਪਲਾ, ਪੰਕਜ ਛਾਬੜਾ, ਮਨਕੀਰਤ ਮਾਨ, ਵਿੱਕੀ ਮਿੱਡਾ, ਚੀਨੀ ਭਲਵਾਨ, ਗਗਨ ਸੋਨੀ, ਨਿੰਦਰ ਜਵੈਲਰ, ਕਾਲਾ ਬਠਲਾ ਸਮਾਈਲੀ ਛਾਬੜਾ, ਸੁਸ਼ੀਲ ਕੁਮਾਰ ਹਾਜ਼ਰ ਸਨ।