ਪੱਤਰ ਪੇ੍ਰਰਕ, ਗਿੱਦੜਬਾਹਾ : ਸਰਕਾਰ ਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਕੋਵਿਡ-19 ਵੈਕਸੀਨੇਸ਼ਨ ਕੈਂਪ ਲਗਾ ਕੇ ਲੋਕਾਂ ਨੂੰ ਕੋਵਿਡ ਵੈਕਸੀਨ ਲਗਾਈ ਜਾ ਰਹੀ ਹੈ। ਇਸੇ ਤਹਿਤ ਓਮ ਪ੍ਰਕਾਸ਼ ਐਸਡੀਐਮ ਗਿੱਦੜਬਾਹਾ ਦੇ ਦਿਸ਼ਾ ਨਿਰਦੇਸ਼ ਅਤੇ ਡਾ. ਪਰਵਜੀਤ ਸਿੰਘ ਗੁਲਾਟੀ ਐਸਐਮਓ ਸਿਵਲ ਹਸਪਤਾਲ ਗਿੱਦੜਬਾਹਾ ਦੀ ਅਗਵਾਈ ਹੇਠ ਲਕਸ਼ਮੀ ਨਰਾਇਣ ਮੰਦਰ ਗਿੱਦੜਬਾਹਾ ਵਿਖੇ ਕੈਂਪ ਲਗਾਇਆ ਗਿਆ। ਇਸ ਕੈਂਪ 'ਚ ਸਿਹਤ ਵਿਭਾਗ ਦੇ ਸ਼ਰਨਦੀਪ ਸਿੰਘ ਵੱਲੋਂ 45 ਸਾਲ ਤੋਂ ਵੱਧ ਉਮਰ ਦੇ ਕਰੀਬ 45 ਵਿਅਕਤੀਆਂ ਨੂੰ ਕੋਵਿਡ-19 ਦੀ ਪਹਿਲੀ ਵੈਕਸੀਨੇਸ਼ਨ ਦੇ ਟੀਕੇ ਲਗਾਏ ਗਏ। ਇਸ ਮੌਕੇ ਲੋਕਾਂ ਨੂੰ ਕੋਵਿਡ-19 ਤੋਂ ਸੁਚੇਤ ਰਹਿਣ ਲਈ ਜਾਗਰੂਕ ਕੀਤਾ ਗਿਆ। ਇਸ ਮੌਕੇ ਕੌਂਸਲਰ ਬਿੰਟਾ ਅਰੋੜਾ, ਬਿੰਦਰ ਬਾਂਸਲ, ਰਾਜੇਸ਼ ਮਿੱਤਲ, ਜਗਸੀਰ ਸਮੱਧਰ, ਰਾਜੂ ਸ਼ਰਮਾ ਤੇ ਯੂਥ ਕਾਂਗਰਸ ਦੇ ਸੰਨੀ ਗਰੋਵਰ ਵੀ ਮੌਜੂਦ ਸਨ।