ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਸਰਕਾਰੀ ਮਿਡਲ ਸਕੂਲ ਮਾਂਗਟ ਕੇਰ ਵਿਖੇ ਈਕੋ ਕਲੱਬ ਦੇ ਪ੍ਰਰੋਗਰਾਮ ਨੈਸ਼ਨਲ ਗ੍ਰੀਨ ਕਾਰਪਸ ਤਹਿਤ ਸਕੂਲ ਕੈਂਪਸ 'ਚ ਅਧਿਆਪਕਾਂ ਅਤੇ ਵਿਦਿਆਰਥੀਆਂ ਵੱਲੋਂ ਛਾਂ ਦਾਰ ਰੁੱਖ ਅਤੇ ਸਜਾਵਟੀ ਬੂਟੇ ਲਗਾਏ ਗਏ। ਇਸ ਮੌਕੇ ਅਧਿਆਪਕਾਂ ਵੱਲੋਂ ਵਾਤਾਵਰਣ ਨੂੰ ਹਰਾ ਭਰਾ ਬਣਾਉਣ ਲਈ ਬੱਚਿਆਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਪ੍ਰਰੇਰਿਤ ਕੀਤਾ ਗਿਆ। ਸਕੂਲ ਇੰਚਾਰਜ ਪਰਮਾਤਮਾ ਸਿੰਘ ਅਤੇ ਈਕੋ ਕਲੱਬ ਦੇ ਇੰਚਾਰਜ ਅਧਿਆਪਕ ਸੰਨੀ ਨੇ ਅਧਿਆਪਕਾਂ ਅਤੇ ਵਿਦਿਆਰਥੀਆਂ ਦੀਆਂ ਦੁਆਲੇ ਨੂੰ ਰੁੱਖਾਂ ਅਤੇ ਸਜਾਵਟੀ ਬੂਟਿਆਂ ਨਾਲ ਸਜਾਉਣ ਅਤੇ ਪੌਦਿਆਂ ਦੀ ਰੋਜ਼ਾਨਾ ਸਾਂਭ ਸੰਭਾਲ ਕਰਨ ਲਈ ਡਿਊਟੀਆਂ ਵੀ ਲਗਾਈਆਂ। ਇਸ ਮੌਕੇ ਸਕੂਲ ਇੰਚਾਰਜ ਪਰਮਾਤਮਾ ਸਿੰਘ, ਸੰਨੀ ਸਾਇੰਸ ਅਧਿਆਪਕ, ਮਨੀਸ਼ਾ ਗੋਇਲ ਅੰਗਰੇਜ਼ੀ ਅਧਿਆਪਕਾ ਅਤੇ ਮੈਡਮ ਜੋਤੀ ਹਿੰਦੀ ਅਧਿਆਪਕਾ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਵਾਤਾਵਰਣ ਪ੍ਰਤੀ ਆਪਣੇ ਫਰਜ਼ ਨਿਭਾਉਣ ਲਈ ਉਤਸ਼ਾਹਿਤ ਕੀਤਾ।