ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਜੈ ਬਾਬਾ ਖੇਤਰਪਾਲ ਬਲੱਡ ਸੇਵਾ ਅਤੇ ਸ਼ਿਵਾਨੀ ਮੈਮੋਰੀਅਲ ਥੈਲੇਸੀਮੀਆ ਸੁਸਾਇਟੀ ਵਲੋਂ ਸ਼ੁੱਕਰਵਾਰ ਨੂੰ ਕੁਮਾਰੀ ਸ਼ਿਵਾਨੀ ਦੀ ਯਾਦ ਵਿਚ 8ਵਾਂ ਖੂਨਦਾਨ ਕੈਂਪ ਜੈ ਬਾਬਾ ਖੇਤਰਪਾਲ ਮੰਦਰ ਪੁਰਾਣੀ ਦਾਣਾ ਮੰਡੀ, ਸ੍ਰੀ ਮੁਕਤਸਰ ਸਾਹਿਬ ਵਿਖੇ ਲਗਾਇਆ ਗਿਆ। ਇਹ ਕੈਂਪ ਸਵੇਰੇ 9 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 5 ਵਜੇ ਤਕ ਚਲਦਾ ਰਿਹਾ। ਇਸ ਮੌਕੇ ਮੁੱਖ ਮਹਿਮਾਨ ਵਜੋਂ ਮਨਜੀਤ ਸਿੰਘ ਬਰਾੜ ਫੱਤਣਵਾਲਾ ਸਾਬਕਾ ਚੇਅਰਮੈਨ ਸ਼ੂਗਰ ਮਿੱਲ ਫਰੀਦਕੋਟ ਪਹੁੰਚੇ। ਉਨ੍ਹਾਂ ਨਾਲ ਕਰਮਜੀਤ ਸਿੰਘ ਕਮਰਾ, ਪਾਰਸ ਲੂਨਾ ਵੀ ਮੌਜੂਦ ਸਨ। ਉਕਤ ਕਲੱਬਾਂ ਦੇ ਮੈਂਬਰਾਂ ਵਲੋਂ ਮਨਜੀਤ ਸਿੰਘ ਫੱਤਣਵਾਲਾ ਦਾ ਕੈਂਪ ਤੇ ਪਹੁੰਚਣ ਤੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮਨਜੀਤ ਸਿੰਘ ਫੱਤਣਵਾਲਾ ਨੇ ਕਲੱਬ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਪ੍ਰਸੰਸਾ ਕੀਤੀ। ਉਨ੍ਹਾਂ ਕਿਹਾ ਕਿ ਕਲੱਬ ਦੇ ਅਹੁਦੇਦਾਰ ਬਹੁਤ ਵਧੀਆ ਪੰੁਨ ਵਾਲਾ ਕੰਮ ਕਰ ਰਹੇ ਹਨ। ਕੈਂਪ ਦੌਰਾਨ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਖ਼ੂਨਦਾਨ ਕੀਤਾ। ਕੈਂਪ ਦੌਰਾਨ ਅਸ਼ਵਨੀ, ਲਾਡੀ, ਪਵਨ ਖੁਰਾਣਾ, ਪਿ੍ਰੰਸ, ਬਿੱਟੂ ਸ਼ਰਮਾ, ਮਹਿੰਦਰ ਧਵਨ, ਨਰੇਸ਼ ਕੋਚਾ, ਰੂਪਮ ਵੀ ਮੌਜੂਦ ਸਨ।