ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਇੰਟਰਨੈਸ਼ਨਲ ਅਲਾਇੰਸ ਕਲੱਬ ਮੁਕਤਸਰ ਜ਼ਿਲ੍ਹਾ 111 ਵੱਲੋਂ ਹਰ ਰੋਜ਼ ਸ਼ਹਿਰ ਤੇ ਪਿੰਡਾਂ 'ਚ ਮਰਨ ਉਪਰੰਤ ਅੱਖਾਂ ਦਾਨ ਕਰਨ ਦੇ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਸੈਮੀਨਾਰ ਕਰਵਾਏ ਜਾ ਰਹੇ ਹਨ। ਇਨ੍ਹਾਂ ਸੈਮੀਨਾਰਾਂ ਦੌਰਾਨ ਸਿਹਤ ਵਿਭਾਗ ਵੱਲੋਂ ਡਾ. ਬਲਜੀਤ ਕੌਰ ਆਈ ਸਰਜਨ ਤੇ ਕਲੱਬ ਵੱਲੋਂ ਐਲੀ ਨਿਰੰਜਣ ਸਿੰਘ ਰੱਖਰਾ ਜ਼ਿਲ੍ਹਾ ਉਪ ਗਵਰਨਰ 2 ਵੱਲੋਂ ਲੋਕਾਂ ਨੂੰ ਅੱਖਾਂ ਦਾਨ ਕਰਨ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਹੈ, ਜਿਸ ਤੋਂ ਪ੍ਰਭਾਵਿਤ ਹੋ ਕੇ ਲੋਕਾਂ 'ਚ ਅੱਖਾਂ ਦਾਨ ਕਰਨ ਦੀ ਲਹਿਰ ਚੱਲ ਰਹੀ ਹੈ। ਇਸ ਸਬੰਧ 'ਚ ਕਲੱਬ ਮੈਬਰਾਂ ਵੱਲੋਂ ਸਥਾਨਕ ਗੁਰੂ ਗੋਬਿੰਦ ਸਿੰਘ ਪਾਰਕ 'ਚ ਜਾ ਕੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਲੇਖ ਰਾਜ, ਮਨੋਹਰ ਲਾਲ ਭਟੇਜਾ, ਕੰਵਲਜੀਤ ਕੌਰ, ਨਰੇਸ਼ ਸ਼ਰਮਾ ਤੇ ਰਾਜ ਕੁਮਾਰ ਨੇ ਮਰਨ ਉਪਰੰਤ ਅੱਖਾਂ ਦਾਨ ਕਰਨ ਲਈ ਕਲੱਬ ਦੇ ਪ੍ਰਧਾਨ ਐਲੀ, ਡਾ. ਮਿੱਠੂ ਸਿੰਘ ਿਢੱਲੋਂ ਰਾਹੀਂ ਫਾਰਮ ਭਰੇ। ਇਸ ਮੌਕੇ ਸ਼ਾਮ ਲਾਲ ਗੋਇਲ, ਵਿਜੈ ਕੁਮਾਰ ਗੋਇਲ, ਬਿਸ਼ਨ ਲਾਲ, ਯੋਗੇਸ਼ਵਰ ਯੋਗੀ, ਨਰਿੰਦਰ ਸਿੰਘ, ਐਲੀ ਰਵਿੰਦਰਪਾਲ ਸਿੰਘ ਬਾਹੀਆ, ਐਲੀ ਅਰਵਿੰਦਰਪਾਲ ਸਿੰਘ ਬੱਬੂ, ਐਲੀ ਰਜਿੰਦਰ ਸਿੰਘ, ਐਲੀ ਚਰਨਜੀਤ ਸਿੰਘ ਮਾਂਗਟਕੇਰ ਤੋ ਇਲਾਵਾ ਵੱਡੀ ਗਿਣਤੀ 'ਚ ਸ਼ਹਿਰ ਨਿਵਾਸੀ ਮੌਜੂਦ ਸਨ।