ਪੱਤਰ ਪ੍ਰਰੇਰਕ, ਮਲੋਟ : ਰਾਸ਼ਟਰੀ ਪੋਸ਼ਣ ਮਾਹ ਅਭਿਆਨ ਤਹਿਤ ਜ਼ਿਲ੍ਹਾ ਪ੍ਰਰੋਗਰਾਮ ਅਫ਼ਸਰ ਰਤਲਦੀਪ ਕੌਰ ਸੰਧੂ ਤੇ ਸੀਡੀਪੀਓ ਬਲਾਕ ਮਲੋਟ ਗੁਰਜੀਤ ਕੌਰ ਦੀ ਅਗਵਾਈ ਹੇਠ ਸੁਪਰਵਾਈਜਰ ਜਸਪਾਲ ਕੌਰ ਵੱਲੋਂ ਆਂਗਨਵਾੜੀ ਕੇਂਦਰ ਪੰਨੀਵਾਲਾ ਫੱਤਾ ਤੇ ਮੋਹਲਾਂ ਵਿਖੇ ਲੋਕਾਂ, ਬੱਚਿਆਂ, ਕਿਸ਼ੋਰੀਆਂ ਤੇ ਅੌਰਤਾਂ ਨੂੰ ਪੋਸ਼ਣ ਮਾਹ ਸਬੰਧੀ ਜਾਣਕਾਰੀ ਦਿੱਤੀ ਗਈ। ਉਨ੍ਹਾਂ ਅੌਰਤਾਂ ਨੂੰ ਕਿਹਾ ਕਿ ਉਹ ਖਾਣਾ ਪਕਾਉਣ ਸਮੇਂ ਸਫਾਈ ਦਾ ਖਿਆਲ ਰੱਖਣ ਤੇ ਜਣੇਪਾ ਸਰਕਾਰੀ ਹਸਪਤਾਲਾਂ 'ਚੋਂ ਹੀ ਕਰਵਾਉਣ। ਉਨ੍ਹਾਂ ਘਰ ਵਿਚ ਬਗੀਚੀ ਤਿਆਰ ਕਰਨ ਲਈ ਵੀ ਕਿਹਾ। ਇਸ ਮੌਕੇ ਆਂਗਨਵਾੜੀ ਵਰਕਰ ਮਲਕੀਤ ਕੌਰ, ਰੁਪਿੰਦਰ ਕੌਰ, ਹਰਦਵਿੰਦਰ ਕੌਰ, ਕੰਵਲਜੀਤ ਕੌਰ , ਅਮਰਜੀਤ ਕੌਰ, ਚਰਨਜੀਤ ਕੌਰ, ਰਾਜਵਿੰਦਰ ਕੌਰ, ਕੰਵਲਜੀਤ ਕੌਰ, ਪਰਮਜੀਤ ਕੌਰ , ਹੈਲਪਰ ਰੁਪਿੰਦਰ ਕੌਰ, ਚਰਨਜੀਤ ਕੌਰ ਆਦਿ ਹਾਜ਼ਰ ਸਨ।