ਅਮਨਦੀਪ ਮਹਿਰਾ, ਮਲੋਟ : ਗੋਪਾਲ ਸਿੰਘ ਸਬ ਡਵੀਜ਼ਨ ਮੈਜਿਸਟ੍ਰੇਟ ਮਲੋਟ ਦੀ ਪ੍ਰਧਾਨਗੀ ਹੇਠ ਸਮੂਹ ਤਹਿਸੀਲ ਮਲੋਟ ਦੇ ਕੋਆਡੀਨੇਟਰਾਂ ਦੀ ਪਰਾਲੀ ਨਾ ਸਾੜਨ ਸਬੰਧੀ ਮੀਟਿੰਗ ਕੀਤੀ ਗਈ ਅਤੇ ਪਰਾਲੀ ਪ੍ਰਬੰਧਨ ਦਾ ਜਾਿÎੲਜ਼ਾ ਲਿਆ ਗਿਆ। ਇਸ ਮੌਕੇ ਖੇਤੀਬਾੜੀ ਵਿਭਾਗ ਨੇ ਦੱਸਿਆ ਕਿ ਹੁਣ ਤਕ ਮਲੋਟ ਤਹਿਸੀਲ ਵਿਚ ਅੰਦਾਜਨ 20 ਫੀਸਦੀ ਝੋਨੇ ਦੀ ਕਟਾਈ ਹੋ ਚੁੱਕੀ ਹੈ। ਸਮੂਹ ਤਹਿਸੀਲ ਮਲੋਟ ਦੇ ਪਿੰਡਾਂ 'ਚ ਕਿਸਾਨਾਂ ਵੱਲੋਂ ਪਰਾਲੀ ਦੀਆਂ ਗੱਠਾਂ ਅਤੇ ਪਰਾਲੀ ਨੂੰ ਜ਼ਮੀਨ ਵਿਚ ਹੀ ਇਨਕਾਰਪੋਰੇਟ ਕੀਤਾ ਜਾ ਰਿਹਾ ਹੈ। ਐੱਸਡੀਐੱਮ ਨੇ ਕੋਆਡੀਨੇਟਰ ਅਤੇ ਨੋਡਰ ਅਫ਼ਸਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਸਾਰੇ ਕਿਸਾਨਾਂ ਨਾਲ ਅਤੇ ਕਿਸਾਨਾਂ ਵੱਲੋਂ ਬਣਾਈ ਗਈ ਸੈਲਫ ਹੈਲਪ ਗੁਰੱਪਾਂ ਅਤੇ ਨਿੱਜੀ ਕਿਸਾਨਾਂ ਵੱਲੋਂ ਲਏ ਗਏ ਖੇਤੀ ਸੰਦਾਂ ਸਬੰਧੀ ਤਾਲਮੇਲ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਨਾਲ ਹੀ ਸਰਕਾਰ ਵੱਲੋਂ ਦਿੱਤੇ ਖੇਤੀ ਸੰਦਾਂ ਨੂੰ ਅੱਗੇ ਹੋਰ ਕਿਸਾਨਾਂ ਨੂੰ ਵੀ ਪਰਾਲੀ ਪ੍ਰਬੰਧਨ ਵਿਚ ਖੇਤੀ ਸੰਦਾ ਕਿਰਾਏ ਦੇ ਦਿੱਤੇ ਜਾਣ ਅਤੇ ਕਿਸਾਨਾਂ ਵਿਚ ਜਾਗਰੂਕਤਾ ਪੈਦਾ ਕੀਤੀ ਜਾਵੇ। ਆਉਣ ਵਾਲੇ ਸਮੇਂ ਵਿਚ ਜੇਕਰ ਕੋਈ ਕਿਸਾਨ ਜਾਣ ਬੁੱਝ ਕੇ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਗਰਦਾਵਰੀ ਵਿਚ ਇੰਦਰਾਜ ਕਿਸੇ ਵੀ ਮਹਿਕਮੇ ਵਲੋਂ ਦਿੱਤੀਆਂ ਜਾਣ ਵਾਲੀਆਂ ਸਬਸਿਡੀਆਂ ਅਤੇ ਟਿਊਬਵੈਂਲ ਕੁਨੈੈਕਸ਼ਨਾਂ ਸਬੰਧੀ, ਵਿਦੇਸ਼ ਜਾਣ ਸਬੰਧੀ ਸਰਟੀਫਿਕੇਟ ਅਤੇ ਬੈਂਕ ਵਿਚ ਲਿਸਟਾਂ ਬਣਾਉਣ ਸਬੰਧੀ ਦਿੱਕਤਾਂ ਪੇਸ਼ ਆ ਸਕਦੀਆਂ ਹਨ।