ਪੱਤਰ ਪੇ੍ਰਰਕ, ਮਲੋਟ : ਡੀਏਵੀ ਕਾਲਜ ਮਲੋਟ ਵਿਖੇ ਪਿੰ੍ਸੀਪਲ ਸੁਭਾਸ਼ ਗੁਪਤਾ ਦੀ ਅਗਵਾਈ ਹੇਠ ਐਨਐਸਐਸ ਯੂਨਿਟ ਦੇ ਪੋ੍ਗਰਾਮ ਅਫਸਰ ਡਾ. ਜਸਬੀਰ ਕੌਰ, ਡਾ. ਵਿਨੀਤ ਕੁਮਾਰ ਅਤੇ ਐਨਸੀਸੀ ਅਫ਼ਸਰ ਲੈਫਟੀਨੈਂਟ ਡਾ. ਮੁਕਤਾ ਮੁਟਨੇਜਾ ਅਤੇ ਸੀਟੀਓ ਸਾਹਿਲ ਗੁਲਾਟੀ ਦੇ ਸਹਿਯੋਗ ਨਾਲ ਇਕ ਸੰਹੁ ਚੁੱਕ ਸਮਾਗਮ ਕਰਵਾਇਆ ਗਿਆ। 31 ਮਈ 2022 ਨੂੰ ਸਮੁਚੇ ਵਿਸ਼ਵ ਵਿੱਚ ਤੰਬਾਕੂ ਮੁਕਤ ਦਿਸਵ ਮਨਾਇਆ ਜਾ ਰਿਹਾ ਹੈ, ਜਿਸ ਦੇ ਤਹਿਤ ਪੰਜਾਬ ਨੂੰ ਤੰਬਾਕੂ ਮੁਕਤ ਬਣਾਉਣ ਲਈ ਕਈ ਤਰਾਂ੍ਹ ਦੀਆਂ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਸਭ ਤੋਂ ਪਹਿਲਾਂ ਡਾ. ਜਸਬੀਰ ਕੌਰ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਕੇ ਤੰਬਾਕੂ ਦੀ ਵਰਤੋਂ ਨਾ ਕਰਨ ਦੀ ਸੰਹੁ ਚੁਕਾਈ। ਇਸਤੋਂ ਬਾਅਦ ਵਿਦਿਆਰਥੀਆਂ ਵਿੱਚ ਤੰਬਾਕੂ ਦੀ ਵਰਤੋਂ ਨਾ ਕਰਨ ਸੰਬੰਧੀ ਜਾਗਰੂਕਤਾ ਪੈਦਾ ਕਰਨ ਲਈ ਇਕ ਲੇਖ ਰਚਨਾ ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿੱਚ ਲਗਭਗ 50 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸਤੋਂ ਇਲਾਵਾ ਕਾਲਜ ਵਿੱਚ ਯੋਗਾ ਦਿਵਸ ਦੇ ਸੰਬੰਧ ਵਿੱਚ ਚਲ ਰਹੀਆਂ ਗਤੀਵਿਧੀਆਂ ਦੇ ਤਹਿਤ ਵਿਦਿਆਰਥੀਆਂ ਨੂੰ ਤੰਦਰੁਸਤ ਤੇ ਸਿਹਤਮੰਦ ਰਹਿਣ ਲਈ ਯੋਗਾ ਦੇ ਕੁਝ ਆਸਣ ਵੀ ਕਰਵਾਏ ਗਏ। ਇਸਤੋਂ ਇਲਾਵਾ ਇਸ ਮੌਕੇ ਐਨਐਸਐਸ ਅਤੇ ਐਨਸੀਸੀ ਅਫਸਰਾਂ ਦੇ ਇਲਾਵਾ ਮੈਡਮ ਅੰਜਲੀ ਤੇ ਮੈਡਮ ਗਗਨਦੀਪ ਹਾਂਡਾ ਵੀ ਸ਼ਾਮਲ ਸਨ।