ਅਮਨਦੀਪ ਮਹਿਰਾ, ਮਲੋਟ : ਮਲੋਟ ਵਿਖੇ ਪੁਲਿਸ ਦੀ ਮਾੜੇ ਅਨਸਰਾਂ ਵਿਰੁੱਧ ਮੁਹਿੰਮ ਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਸਿਟੀ ਮਲੋਟ ਪੁਲਿਸ ਨੇ ਡਾਕਾ ਮਾਰਨ ਦੀ ਤਿਆਰੀ ਕਰਦੇ ਗਿਰੋਹ ਦੇ ਚਾਰ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਦ ਕਿ ਇਨਾਂ੍ਹ ਦਾ ਇਕ ਸਾਥੀ ਭੱਜਣ 'ਚ ਕਾਮਯਾਬ ਹੋ ਗਿਆ। ਡੀਐਸਪੀ ਮਲੋਟ ਜਸਪਾਲ ਸਿੰਘ ਿਢੱਲੋਂ ਨੇ ਦੱਸਿਆ ਕਿ ਥਾਣਾ ਸਿਟੀ ਮਲੋਟ ਦੇ ਐਸਐਚਓ ਮੋਹਨ ਲਾਲ ਦੀ ਅਗਵਾਈ ਹੇਠ ਐਸਆਈ ਸੁਖਰਾਜ ਸਿੰਘ ਨੇ ਮੁਖਬਰੀ ਦੇ ਅਧਾਰ 'ਤੇ ਫੋਕਲ ਪੁੰਆਇਟ ਦਾਨੇਵਾਲਾ ਵਿਖੇ ਕਾਰਵਾਈ ਕਰਕੇ ਧਰਮਵੀਰ ਸਿੰਘ ਪੁੱਤਰ ਨਛੱਤਰ ਸਿੰਘ ਵਾਸੀ ਸੀਰਵਾਲੀ, ਗਗਨਦੀਪ ਸਿੰਘ ਪੁੱਤਰ ਧਰਮਿੰਦਰ ਸਿੰਘ ਵਾਸੀ ਬੂੜਾ ਗੁੱਜਰ, ਲਵਜੀਤ ਸਿੰਘ ਪੁੱਤਰ ਜੱਗਾ ਸਿੰਘ ਵਾਸੀ ਤੰਬੂਵਾਲਾ ਅਤੇ ਹੈਪੀ ਪੁੱਤਰ ਦਿਲਬਾਗ ਸਿੰਘ ਵਾਸੀ ਪੰਨੀਵਾਲਾ ਨੂੰ ਕਾਬੂ ਕਰ ਲਿਆ ਜਦੋਂ ਇਹ ਮੁਲਜ਼ਮ ਕਿਤੇ ਡਾਕਾ ਮਾਰਨ ਦੀ ਤਿਆਰੀ ਕਰ ਰਹੇ ਸਨ। ਇਨਾਂ੍ਹ ਕੋਲੋ ਇਕ ਮੋਟਰਸਇਕਲ ਦੇਸੀ ਪਿਸਤੋਲ ਤੇ ਇਕ ਕਿਰਚ ਵੀ ਬਰਾਮਦ ਹੋਈ ਹੈ। ਇਨਾਂ੍ਹ ਦਾ ਇਕ ਸਾਥੀ ਹੈਰੀ ਪੁੱਤਰ ਨਾਮਲੂਮ ਵਾਸੀ ਫਰੀਦਕੋਟ ਫਰਾਰ ਹੋ ਗਿਆ। ਪੁਲਸ ਨੇ ਮੁਲਜ਼ਮਾਂ ਪਾਸੋਂ ਦੋ ਮੋਟਰਸਾਈਕਲ, ਦੋ ਕਿਰਚਾਂ ਅਤੇ ਇਕ ਰਾਡ ਬਰਾਮਦ ਕਰ ਲਈ ਹੈ। ਥਾਣਾ ਸਿਟੀ ਮਲੋਟ ਦੀ ਪੁਲਸ ਨੇ ਉਕਤ ਮੁਲਜ਼ਮਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ।