ਜਗਸੀਰ ਛੱਤਿਆਣਾ, ਗਿੱਦੜਬਾਹਾ : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ੇ ਦੀ ਭੈੜੀ ਅਲਾਮਤ ਤੋਂ ਮੁਕਤ ਕਰਨ ਲਈ ਸ਼ੁਰੂ ਕੀਤੇ ਡੈਪੋ ਪ੍ਰਰੋਗਰਾਮ ਤਹਿਤ ਗਿੱਦੜਬਾਹਾ ਦੀਆਂ ਨਸ਼ਾ ਨਿਗਾਰਨ ਕਮੇਟੀਆਂ ਦੇ ਮੈਂਬਰਾਂ ਨੂੰ ਸ਼ਨਾਖ਼ਤੀ ਕਾਰਡ ਵੰਡੇ ਗਏ। ਸ਼ਨਾਖ਼ਤੀ ਕਾਰਡ ਵੰਡਣ ਲਈ ਕਰਵਾਏ ਗਏ ਸਮਾਗਮਾਂ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪੁਲਿਸ ਮੁਖੀ ਰਾਜਬਚਨ ਸਿੰਘ ਸੰਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਇਕ ਪਾਸੇ ਜਿੱਥੇ ਨਸ਼ੇ ਦੀ ਸਪਲਾਈ ਲਾਈਨ ਤੋੜੀ ਜਾ ਰਹੀ ਹੈ ਉਥੇ ਨਸ਼ੇ ਤੋਂ ਪੀੜਤਾਂ ਦੇ ਇਲਾਜ ਲਈ ਵੀ ਪੁਲਿਸ ਵਿਭਾਗ ਸਿਹਤ ਵਿਭਾਗ ਨਾਲ ਤਾਲਮੇਲ ਕਰਕੇ ਕੰਮ ਕਰ ਰਿਹਾ ਹੈ। ਐੱਸਐੱਸਪੀ ਰਾਜਬਚਨ ਸਿੰਘ ਸੰਧੂ ਨੇ ਆਖਿਆ ਕਿ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਲੋਕਾਂ ਨੇ ਵੀ ਪੁਲਿਸ ਦੇ ਮੋਢੇ ਨਾਲ ਮੋਢਾ ਜੋੜਕੇ ਇਸ ਸਮਾਜਿਕ ਬੁਰਾਈ ਖ਼ਿਲਾਫ਼ ਜੰਗ ਛੇੜੀ ਹੈ। ਉਨ੍ਹਾਂ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚ ਬਣੀਆਂ ਨਸ਼ਾ ਨਿਗਾਰਨ ਕਮੇਟੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨਸ਼ੇ ਇਕ ਸਮਾਜਿਕ ਸਮੱਸਿਆ ਹੈ ਅਤੇ ਇਸ ਦੇ ਹਲ ਲਈ ਸਮੁੱਚੇ ਸਮਾਜ ਨੂੰ ਇਕਮੁੱਠ ਹੋ ਕੇ ਹੰਭਲਾ ਮਾਰਨਾ ਪਵੇਗਾ। ਉਨ੍ਹਾਂ ਆਖਿਆ ਕਿ ਡੀਜੀਪੀ ਦਿਨਕਰ ਗੁਪਤਾ ਦੀ ਅਗਵਾਈ 'ਚ ਪੁਲਿਸ ਦਿ੍ੜ ਸਕੰਲਪ ਹੈ ਕਿ ਨਸ਼ੇ ਦਾ ਨਾਸ਼ ਕੀਤਾ ਜਾਵੇਗਾ। ਐੱਸਐੱਸਪੀ ਰਾਜ ਬਚਨ ਸਿੰਘ ਸੰਧੂ ਨੇ ਦੱਸਿਆ ਕਿ ਜ਼ਿਲ੍ਹੇ ਵਿਚ ਵੱਡੀ ਪੱਧਰ ਤੇ ਨੌਜਵਾਨ ਡੈਪੋ ਵਜੋਂ ਜੁੜੇ ਹਨ। ਸ੍ਰੀ ਮੁਕਤਸਰ ਸਾਹਿਬ ਉਪਮੰਡਲ ਵਿਚ 2358, ਮਲੋਟ ਉਪਮੰਡਲ ਵਿਚ 2520 ਅਤੇ ਗਿੱਦੜਬਾਹਾ ਉਪਮੰਡਲ ਵਿਚ 3650 ਸਮੇਤ ਹੁਣ ਤੱਕ ਜ਼ਿਲ੍ਹੇ ਵਿਚ 8528 ਡੈਪੋ ਰਜਿਸਟਰ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਇਸ ਸਾਲ ਜ਼ਿਲ੍ਹੇ ਵਿਚ ਹੁਣ ਤੱਕ ਨਸ਼ੇ ਨਾਲ ਸਬੰਧਤ 347 ਮਾਮਲੇ ਪੁਲਿਸ ਨੇ ਦਰਜ ਕਰਕੇ ਦੋਸ਼ੀਆਂ ਨੂੰ ਜ਼ੇਲ੍ਹਾਂ ਵਿਚ ਭੇਜਿਆ ਹੈ। ਜਿਸ ਵਿਚੋਂ 114 ਵੱਡੀਆਂ ਖੇਪਾਂ ਸਨ ਅਤੇ 14 ਅਜਿਹੇ ਮਾਮਲੇ ਵਿਚ ਪਕੜੇ ਗਏ ਹਨ ਜਿੱਥੇ ਪਕੜੇ ਗਏ ਲੋਕਾਂ ਤੋਂ ਉਨ੍ਹਾਂ ਦੇ ਅਗਲੇ ਪਿੱਛਲੇ ਿਲੰਕ ਜੋੜ ਕੇ ਤਸਕਰਾਂ ਨੂੰ ਕਾਬੂ ਕੀਤਾ ਗਿਆ ਹੈ। ਇਸ ਮੌਕੇ ਪ੍ਰਵੀਨ ਬਾਂਸਲ ਕੋਆਰਡੀਨੇਟਰ ਨਸ਼ਾ ਨਿਗਰਾਨ ਕਮੇਟੀਆਂ, ਕੋਟਲੀ ਦੇ ਸ਼ਮਿੰਦਰ ਸਿੰਘ ਤੇ ਰਣਜੀਤ ਸਿੰਘ ਗਿੱਲ ਅਤੇ ਡੀਐਸਪੀ ਗੁਰਤੇਜ ਸਿੰਘ ਨੇ ਵੀ ਸੰਬੋਧਨ ਕੀਤਾ। ਪ੍ਰਵੀਨ ਬਾਂਸਲ ਨੇ ਪੁਲਿਸ ਪ੍ਰਸ਼ਾਸਨ ਦੀ ਮੁਹਿੰਮ ਦੀ ਸਲਾਘਾ ਕਰਦਿਆਂ ਕਿਹਾ ਪ੍ਰਸ਼ਾਸਨ ਤੇ ਲੋਕ ਮਿਲ ਕੇ ਹੀ ਸਮਾਜ ਨੂੰ ਨਸ਼ਾ ਮੁਕਤ ਬਣਾ ਸਕਾਂਗੇ। ਇਸ ਮੌਕੇ ਐਸਪੀ ਕੁਲਵੰਤ ਰਾਏ, ਡੀਐਸਪੀ ਪਰਮਜੀਤ ਸਿੰਘ, ਤਹਿਸੀਲਦਾਰ ਗੁਰਮੇਲ ਸਿੰਘ, ਐਸਐਚਓ ਅੰਗਰੇਜ ਸਿੰਘ ਤੇ ਕਿ੍ਸ਼ਨ ਕੁਮਾਰ, ਬੱਬਾ ਬਰਾੜ ਕੋਟਲੀ ਅਤੇ ਸਮੇਤ ਪਿੰਡਾਂ ਦੀਆਂ ਨਸ਼ਾ ਨਿਗਰਾਨ ਕਮੇਟੀਆਂ ਦੇ ਮੈਂਬਰ, ਜੀਓਜੀ, ਪਿੰਡਾਂ ਦੇ ਪੰਚ ਸਰਪੰਚ ਵੀ ਹਾਜ਼ਰ ਸਨ।