ਕ੍ਰਿਸ਼ਨ ਮਿੱਡਾ, ਮਲੋਟ

ਆਂਗਣਵਾੜੀ ਸਰਕਲ ਆਲਮਵਾਲਾ ਦੀਆਂ ਸਮੂਹ ਵਰਕਰਾਂ ਵੱਲੋਂ ਸੀਡੀਪੀਓ ਪੰਕਜ ਕੁਮਾਰ ਦੀ ਯੋਗ ਅਗਵਾਈ ਹੇਠ ਪਿੰਡ ਬੋਦੀਵਾਲਾ ਵਿਖੇ ਤੀਆਂ ਦੀ ਤਿਉਹਾਰ ਮਨਾਇਆ ਗਿਆ। ਇਸ ਮੌਕੇ ਸੁਪਰਵਾਈਜ਼ਰ ਰਾਜਵੰਤ ਕੌਰ ਤੇ ਜੀਓਜੀ ਆਲਮਵਾਲਾ ਸੁਰਜੀਤ ਸਿੰਘ ਵਿਸ਼ੇਸ਼ ਮਹਿਮਾਨ ਦੇ ਤੌਰ 'ਤੇ ਪੁੱਜੇ। ਜੀਓਜੀ ਸੁਰਜੀਤ ਸਿੰਘ ਨੇ ਰੀਬਨ ਕੱਟ ਕੇ ਪੋ੍ਗਰਾਮ ਦੀ ਸ਼ੁਰੂਆਤ ਕੀਤੀ। ਉਨਾਂ੍ਹ ਸਮੂਹ ਵਰਕਰਾਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੰਦਿਆਂ ਕਿਹਾ ਕਿ ਤਿੰਨ ਚਾਰ ਦਹਾਕੇ ਪਹਿਲਾਂ ਪਿੰਡਾਂ ਵਿਚ ਤੀਆਂ ਦੇ ਪਿੜ ਹੁੰਦੇ ਸਨ ਜੋ ਕਿ ਪੱਛਮੀ ਸਭਿਆਚਾਰ ਦੇ ਪ੍ਰਭਾਵ ਹੇਠ ਅਲੋਪ ਹੁੰਦੇ ਜਾ ਰਹੇ ਹਨ। ਪਿੰਡਾਂ ਦੇ ਪਿੜ ਵਿਚ ਤੀਆਂ ਦੇ ਖੜਾਕ ਪੈਣ ਦੀ ਥਾਂ ਹੁਣ ਇਹ ਤੀਆਂ ਸਕੂਲਾਂ, ਕਾਲਜਾਂ ਅਤੇ ਵਿਆਹ ਪੈਲਸਾਂ ਦੀਆਂ ਸਟੇਜਾਂ ਦਾ ਕੁਝ ਘੰਟੇ ਦਾ ਮਹਿਮਾਨ ਬਣ ਕੇ ਰਹਿ ਗਈਆਂ ਹਨ। ਇਸ ਮੌਕੇ ਸਮੂਹ ਵਰਕਰਾਂ ਵੱਲੋਂ ਪੰਜਾਬੀ ਸਭਿਆਚਾਰ ਨਾਲ ਜੁੜੇ ਪਹਿਰਾਵੇ ਤੇ ਸ਼ਿੰਗਾਰ ਕਰਕੇ ਪੰਜਾਬ ਦੇ ਅਲੋਪ ਹੋ ਰਹੇ ਸਭਿਆਚਾਰ ਨੂੰ ਦੁਬਾਰਾ ਜਿੰਦਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਤੀਆਂ ਦੇ ਪੂਰਾ ਆਨੰਦ ਲਿਆ।