ਜਤਿੰਦਰ ਭੰਵਰਾ\ਸੁਖਦੀਪ ਗਿੱਲ, ਸ੍ਰੀ ਮੁਕਤਸਰ ਸਾਹਿਬ :

'ਪੰਜਾਬੀ ਜਾਗਰਣ' ਵੱਲੋਂ ਸੜਕ ਸੁਰੱਖਿਆ ਨੂੰ ਲੈ ਕੇ ਚਲਾਈ ਜਾ ਰਹੀ ਮਹਾਮੁਹਿੰਮ ਤਹਿਤ ਸੋਮਵਾਰ ਨੂੰ ਜ਼ਿਲ੍ਹੇ ਦੇ ਪੰਜ ਸਕੂਲਾਂ 'ਚ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਦੱਸਿਆ ਗਿਆ। ਇਸ ਦੌਰਾਨ ਸਕੂਲਾਂ ਦੇ ਪਿੰ੍ਸੀਪਲ, ਮੁੱਖ ਅਧਿਆਪਕ ਤੇ ਹੋਰਨਾਂ ਅਧਿਆਪਕਾਂ ਨੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣੂੰ ਕਰਵਾਉਂਦਿਆਂ ਨਿਯਮਾਂ ਦਾ ਪਾਲਣ ਕਰਨ ਲਈ ਪੇ੍ਰਿਤ ਕੀਤਾ। ਉਨਾਂ੍ਹ ਵਿਦਿਆਰਥੀਆਂ ਨੂੰ ਦੱਸਿਆ ਕਿ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਨਾਲ ਸੜਕੀ ਹਾਦਸਿਆਂ ਤੋਂ ਬਚਾਅ ਹੋ ਸਕਦਾ ਹੈ। ਉਨਾਂ੍ਹ ਦੱਸਿਆ ਕਿ ਵਾਹਨ ਚਲਾਉਂਦੇ ਸਮੇਂ ਹਮੇਸ਼ਾ ਧਿਆਨ ਇਕਾਗਰ ਰੱਖੋ, ਤੁਹਾਡੀ ਛੋਟੀ ਜਿਹੀ ਲਾਪਰਵਾਹੀ ਹਾਦਸੇ ਦਾ ਕਾਰਨ ਬਣ ਸਕਦੀ ਹੈ। ਉਨਾਂ੍ਹ ਵਿਦਿਆਰਥੀਆਂ ਨੂੰ ਸਮਝਾਇਆ ਕਿ 18 ਸਾਲ ਤੋਂ ਘੱਟ ਉਮਰ ਦਾ ਕੋਈ ਬੱਚਾ ਵਾਹਨ ਨਾ ਚਲਾਵੇ, ਵਾਹਨ ਚਲਾਉਣ ਤੋਂ ਪਹਿਲਾ ਉਸਦੀ ਪੂਰੀ ਟੇ੍ਨਿੰਗ ਕੀਤੀ ਜਾਵੇ। ਸੜਕ ਤੇ ਵਾਹਨ ਚਲਾਉਂਦੇ ਸਮੇਂ ਤੁਹਾਡੇ ਕੋਲ ਲਾਇਸੰਸ ਹੋਣਾ ਬਹੁਤ ਜ਼ਰੂਰੀ ਹੈ। ਇਸ ਤੋਂ ਇਲਾਵਾ ਆਪਣੇ ਵਹੀਕਲ ਦੇ ਕਾਗਜ਼ਤ ਪੂਰੇ ਰੱਖੋ। ਧੁੰਦ ਦੇ ਮੌਸਮ 'ਚ ਹਮੇਸ਼ਾ ਵਾਹਨ ਹੌਲੀ ਚਲਾਓ, ਰਿਫੈਕਟਰ ਲਗਾ ਕੇ ਰੱਖੋ ਤਾਂ ਜੋ ਤੁਹਾਡੇ ਅੱਗੇ ਅਤੇ ਪਿੱਛੇ ਆ ਰਹੇ ਵਾਹਨ ਚਾਲਕ ਨੂੰ ਤੁਹਾਡੇ ਵਾਹਨ ਦਾ ਪਤਾ ਲੱਗ ਸਕੇ। ਧੁੰਦ ਦੇ ਮੌਸਮ 'ਚ ਕਈ ਵਾਰ ਅਚਾਨਕ ਪਸ਼ੂ ਅੱਗੇ ਆ ਜਾਂਦਾ ਹੈ, ਜੇਕਰ ਵਾਹਨ ਧੀਮੀ ਗਤੀ 'ਚ ਹੋਵੇਗਾ ਤਾਂ ਵਾਹਨ ਕੰਟਰੋਲ 'ਚ ਹੋ ਸਕਦਾ ਹੈ ਤੇ ਕਿਸੇ ਵੱਡੇ ਹਾਸਦੇ ਤੋਂ ਬਚਾਅ ਹੋ ਸਕੇਗਾ। ਇਸ ਲਈ ਵਾਹਨ ਨੂੰ ਹੌਲੀ ਗਤੀ 'ਚ ਚਲਾਓ। ਵਾਹਨ ਚਲਾਉਂਦੇ ਸਮੇਂ ਮੋਬਾਇਲ ਫੋਨ ਦੀ ਵਰਤੋਂ ਨਾ ਕਰੋ। ਟ੍ਰੈਫਿਕ ਚਿਨਾਂ੍ਹ ਦਾ ਖਾਸ ਧਿਆਨ ਰੱਖੋ। ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਕੇ ਅਸੀਂ ਹਾਦਸਿਆਂ ਤੋਂ ਬਚ ਸਕਦੇ ਹਾਂ। ਇਸ ਦੌਰਾਨ ਸਕੂਲਾਂ 'ਚ 2500 ਤੋਂ ਵੱਧ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣੂੰ ਕਰਵਾਇਆ ਗਿਆ ਤੇ ਉਨਾਂ੍ਹ ਦੀ ਪਾਲਣਾ ਕਰਨ ਲਈ ਪੇ੍ਰਿਤ ਕੀਤਾ। ਦੇਸ਼ ਭਗਤ ਗਲੋਬਲ ਸਕੂਲ ਸ੍ਰੀ ਮੁਕਤਸਰ ਸਾਹਿਬ ਵਿਖੇ ਅਧਿਆਪਕ ਅਮਨਦੀਪ ਸਿੰਘ, ਸਰਕਾਰੀ ਹਾਈ ਸਕੂਲ ਜਵਾਹਰੇਵਾਲਾ ਵਿਖੇ ਮੁੱਖ ਅਧਿਆਪਕ ਸ਼ਾਮਇੰਦਰ ਸਿੰਘ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤਾਮਕੋਟ ਵਿਖੇ ਪਿੰ੍ਸੀਪਲ ਰਾਜਿੰਦਰ ਸੋਨੀ, ਆਰੀਅਨ ਸਕੂਲ ਗਿੱਦੜਬਾਹਾ ਵਿਖੇ ਪਿੰ੍ਸੀਪਲ ਮੋਨਿਕਾ ਸ਼ਰਮਾ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੁਪਾਣਾ (ਲੜਕੀਆਂ) ਵਿਖੇ ਮੈਡਮ ਮਨਜੀਤ ਕੌਰ ਨੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਦੱਸਿਆ।