ਪੱਤਰ ਪੇ੍ਰਰਕ, ਮਲੋਟ : ਪਿੰਡ ਅਬੁਲਖੁਾਣਾ ਨਜ਼ਦੀਕ ਵਾਪਰੇ ਸੜ੍ਹਕ ਹਾਦਸੇ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਰਾਪਤ ਹੋਇਆ ਹੈ। ਇਸ ਸਬੰਧੀ ਥਾਣਾ ਸਿਟੀ ਮਲੋਟ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਪਿੰਡ ਅਬੁਲਖੁਰਾਣਾ ਨਿਵਾਸੀ ਬਲਬੀਰ ਸਿੰਘ ਪੁੱਤਰ ਜਰਨੈਲ ਸਿੰਘ ਨੇ ਦੱਸਿਆ ਕਿ ਉਹ ਆਪਣੇ ਭਰਾ ਜਗਰੂਪ ਸਿੰਘ ਸ਼ਹਿਰ ਮਲੋਟ ਤੋਂ ਆਪਣੇ ਕੰਮ ਕਾਜ ਤੋਂ ਵਿਹਲੇ ਹੋ ਕੇ ਉਸਦਾ ਲੜਕਾ ਰਮਨਦੀਪ ਸਿੰਘ ਆਪਣੇ ਮੋਟਰਸਾਇਕਲ ਨੰ: ਪੀਬੀ 53ਬੀ 2243ਸੀਡੀ 110 'ਤੇ ਅਤੇ ਮੈਂ ਆਪਣੇ ਚਾਚੇ ਦੇ ਲੜਕੇ ਜਗਰੂਪ ਸਿੰਘ ਦੇ ਮੋਟਰਸਾਇਕਲ ਨੰ: ਪੀਬੀ 53-0371 'ਤੇ ਸਵਾਰ ਹੋ ਕੇ ਆਪਣੇ ਪਿੰਡ ਅਬੁਲ ਖੁਰਾਣਾ ਨੂੰ ਜਾ ਰਹੇ ਸੀ ਤਾਂ ਮੇਰਾ ਲੜਕਾ ਅਮਨਦੀਪ ਸਿੰਘ ਆਪਣੇ ਮੋਟਰਸਾਇਕਲ 'ਤੇ ਅੱਗੇ ਸੀ, ਤੇ ਜਦੋਂ ਉਹ ਸਿੰਗਲਾ ਬੀਜ ਭੰਡਾਰ ਦੇ ਨਜ਼ਦੀਕ ਸੀ ਤਾਂ ਉਨਾਂ੍ਹ ਦੇ ਪਿਛਲੇ ਪਾਸੇ ਤੋਂ ਆਏ ਇੱਕ ਤੇਜ਼ ਰਫ਼ਤਾਰ ਟਰੱਕ ਨੰ: ਪੀਬੀ 03ਬੀਡੀ 3077 ਨੇ ਵੇਖਦੇ ਹੀ ਵੇਖਦੇ ਮੇਰੇ ਲੜਕੇ ਰਮਨਦੀਪ ਸਿੰਘ ਦੇ ਮੋਟਰਸਾਇਕਲ ਨੂੰ ਫੇਟ ਮਾਰ ਦਿੱਤੀ ਜਿਸ ਨਾਲ ਮੇਰਾ ਲੜਕਾ ਮੋਟਰਸਾਇਕਲ ਸਮੇਤ ਟਰੱਕ ਦੇ ਪਿਛਲੇ ਟਾਇਰਾਂ ਵਿੱਚ ਡਿੱਗ ਪਿਆ ਅਤੇ ਟਰੱਕ ਉਸ ਦੇ ਸਿਰ ਉਪਰੋਂ ਦੀ ਲੰਘ ਗਿਆ। ਇਸ ਹਾਦਸੇ 'ਚ ਉਸਦੇ ਲੜਕੇ ਰਮਨਦੀਪ ਸਿੰਘ ਦੀ ਮੌਤ ਗਈ। ਹਾਦਸੇ 'ਚ ਮੋਟਰਸਾਇਕਲ ਵੀ ਬੁਰੀ ਤਰਾਂ੍ਹ ਨੁਕਸਾਨਿਆ ਗਿਆ। ਥਾਣਾ ਸਿਟੀ ਮਲੋਟ ਪੁਲਿਸ ਨੇ ਉਕਤ ਬਿਆਨਾਂ ਦੇ ਅਧਾਰ 'ਤੇ ਟਰੱਕ ਡਰਾਇਵਰ ਵੀਰ ਸਿੰਘ ਪੁੱਤਰ ਮੁਖਤਿਆਰ ਸਿੰਘ ਵਾਸੀ ਪਿੰਡ ਸਾਉਂਕੇ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ।