ਜਗਸੀਰ ਛੱਤਿਆਣਾ, ਗਿੱਦੜਬਾਹਾ : ਬੀਤੀ ਰਾਤ ਗਿੱਦੜਬਾਹਾ-ਬਠਿੰਡਾ ਰੋਡ 'ਤੇ ਸਥਿਤ ਪਿੰਡ ਕਰਮਗੜ੍ਹ ਸਤਰਾਂ ਨੇੜੇ ਇਕ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਕਾਰ ਪੂਰੀ ਤਰਾਂ੍ਹ ਸੜ ਕੇ ਸੁਆਹ ਹੋ ਗਈ। ਪ੍ਰਰਾਪਤ ਜਾਣਕਾਰੀ ਅਨੁਸਾਰ ਇੰਦਰਜੀਤ ਸਿੰਘ ਪੁੱਤਰ ਸੰਤੋਖ ਸਿੰਘ ਸਵਿਫਟ ਡਿਜਾਇਰ ਕਾਰ ਨੰਬਰ ਪੀ.ਬੀ.03 ਡਬਲਯੂ/1131 ਰਾਹੀਂ ਸ੍ਰੀਗੰਗਾਨਗਰ ਤੋਂ ਗੋਨਿਆਣਾ ਮੰਡੀ ਵੱਲ ਜਾ ਰਿਹਾ ਸੀ ਕਿ ਜਦੋਂ ਉਹ ਪਿੰਡ ਕਰਮਗੜ੍ਹ ਸਤਰਾਂ ਤੋਂ ਕੁਝ ਅੱਗੇ ਪੁੱਜਾ ਤਾਂ ਕਾਰ ਵਿਚ ਅਚਾਨਕ ਅੱਗ ਲੱਗ ਗਈ। ਇੰਦਰਜੀਤ ਸਿੰਘ ਨੇ ਤੁਰੰਤ ਕਾਰ ਨੂੰ ਸੜਕ ਕਿਨਾਰੇ ਖੜ੍ਹਾ ਕੀਤਾ ਅਤੇ ਖੁਦ ਕਾਰ 'ਚੋਂ ਬਾਹਰ ਆ ਗਿਆ। ਇਸ ਦੌਰਾਨ ਅੱਗ ਨੇ ਕਾਰ ਨੂੰ ਪੂਰੀ ਤਰਾਂ੍ਹ ਨਾਲ ਆਪਣੇ ਚਪੇਟ ਵਿਚ ਲੈ ਲਿਆ। ਮੌਕੇ ਤੇ ਇਕੱਤਰ ਹੋਏ ਲੋਕਾਂ ਨੇ ਤੁਰੰਤ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ ਜਿਸ ਤੇ ਫਾਇਰ ਅਫ਼ਸਰ ਹਰਜੀਤ ਸਿੰਘ, ਅੰਮਿ੍ਤਪਾਲ ਸਿੰਘ, ਵਰਿੰਦਰ ਕੁਮਾਰ, ਕੁਲਵਿੰਦਰ ਸਿੰਘ ਨੇਕੀ ਅਤੇ ਸੁਰਜੀਤ ਸਿੰਘ ਨੇ ਮੌਕੇ ਤੇ ਪੁੱਜ ਕੇ ਅੱਗ 'ਤੇ ਕਾਬੂ ਪਾਇਆ, ਪਰੰਤੂ ਉਸ ਸਮੇਂ ਤੱਕ ਕਾਰ ਬੁਰੀ ਤਰਾਂ੍ਹ ਸੜ ਚੁੱਕੀ ਸੀ। ਇਸ ਮੌਕੇ ਕਾਰ ਚਾਲਕ ਇੰਦਰਜੀਤ ਸਿੰਘ ਨੇ ਦੱਸਿਆ ਕਿ ਕਾਰ ਵਿਚ ਉਸਦੀ 36 ਹਜ਼ਾਰ ਰੁਪਏ ਨਗਦੀ ਵੀ ਸੀ ਜੋ ਅੱਗ ਵਿਚ ਸੜ ਕੇ ਸੁਆਹ ਹੋ ਗਈ।