ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਸੰਯੁਕਤ ਮੋਰਚਾ ਪੰਜਾਬ ਦਿੱਲੀ ਵੱਲੋਂ 27 ਸਤੰਬਰ ਨੂੰ ਭਾਰਤ ਬੰਦ ਦੇ ਦਿੱਤੇ ਗਏ ਪੋ੍ਗਰਾਮ ਨੂੰ ਸਫਲ ਬਣਾਉਣ ਲਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਸੰਯੁਕਤ ਮੋਰਚੇ ਦੀ ਮੀਟਿੰਗ ਇੰਦਰਜੀਤ ਸਿੰਘ ਸਪਾਲਾ ਜ਼ਿਲ੍ਹਾ ਆਗੂ ਪੰਜਾਬ ਕਿਸਾਨ ਯੂਨੀਅਨ ਰੁਲਦੂ ਸਿੰਘ ਦੀ ਪ੍ਰਧਾਨਗੀ 'ਚ ਹੋਈ। ਮੀਟਿੰਗ 'ਚ ਕਾਰਵਾਈ ਦੀ ਜਾਣਕਾਰੀ ਕਿਰਤੀ ਕਿਸਾਨ ਯੂਨੀਅਨ ਦੇ ਸੀਨੀ. ਆਗੂ ਬਲਵਿੰਦਰ ਸਿੰਘ ਥਾਂਦੇਵਾਲਾ ਨੇ ਦਿੱਤੀ। ਮੀਟਿੰਗ ਦੌਰਾਨ ਬੀਕੇਯੂ ਕਾਦੀਆ, ਕਿਰਤੀ ਕਿਸਾਨ ਯੂਨੀਅਨ ਬੀਕੇਯੂ ਰਾਜੇਵਾਲ, ਬੀਕੇਯੂ ਲੱਖੇਵਾਲ, ਬੀਕੇਯੂ ਸਿੱਧੂਪੁਰ, ਪੰਜਾਬ ਕਿਸਾਨ ਯੂਨੀਅਨ ਰੁਲਦੂ ਸਿੰਘ ਦੇ ਆਗੂਆਂ ਨੇ ਭਾਗ ਲਿਆ। ਇਸ ਮੌਕੇ ਬੁਲਾਰਿਆਂ ਨੇ ਦਿੱਲੀ ਵਿੱਚ ਵਧ ਤੋਂ ਵੱਧ ਜਥੇ ਲੈ ਕੇ ਜਾਣ ਅਤੇ 27 ਦੇ ਬੰਦ ਨੂੰ ਕਾਮਯਾਬ ਕਰਨ ਲਈ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਲਾਮਬੰਦ ਕਰਨ ਦੀ ਸਲਾਹ ਦਿੱਤੀ। 27 ਦੇ ਬੰਦ ਦੀ ਵਿਉਂਤ ਬੰਦੀ ਲਈ ਅਗਲੀ ਮੀਟਿੰਗ 25 ਸਤੰਬਰ ਨੂੰ 11 ਵਜੇ ਭਾਈ ਮਹਾਂ ਸਿੰਘ ਦੀਵਾਨ ਹਾਲ 'ਚ ਰੱਖੀ ਗਈ ਹੈ, ਜਿਸ ਵਿੱਚ ਵੱਡੀ ਗਿਣਤੀ 'ਚ ਕਿਸਾਨ ਭਾਰਵਾਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਇਸ ਮੌਕੇ ਆਗੂ ਬਲਵਿੰਦਰ ਸਿੰਘ ਭੁੱਟੀਵਾਲਾ ਕਿਰਤੀ ਕਿਸਾਨ ਯੂਨੀਅਨ, ਬਲਵਿੰਦਰ ਸਿੰਘ ਕੋਟਲੀ ਸੰਘਰ, ਜਗਦੇਵ ਸਿੰਘ ਕਾਨਿਆ ਵਾਲੀ, ਗੁਰਤੇਜ ਸਿੰਘ ਉਦੇਕਰਨ, ਲੱਖਾ ਸ਼ਰਮਾ, ਰਸ਼ਪਾਲ ਸਿੰਘ ਰਾਜੇਵਾਲ, ਗੁਰਮੀਤ ਸਿੰਘ ਲੱਖੇਵਾਲ, ਭਿੰਦਰ ਸਿੰਘ ਪ੍ਰਧਾਨ ਰਾਜੇਵਾਲ, ਦਵਿੰਦਰ ਸਿੰਘ ਭੰਗੇਵਾਲਾ, ਨਿਰਮਲ ਸਿੰਘ, ਰੁਪਿੰਦਰ ਸਿੰਘ, ਨਿਰਮਲ ਸਿੰਘ ਸੰਗੂਧੋਣ, ਰੁਪਿੰਦਰ ਸਿੰਘ ਡੋਹਕ ਆਦਿ ਸਾਥੀਆ ਨੇ ਹਿੱਸਾ ਲਿਆ। ਬੰਦ ਦੀ ਜਗ੍ਹਾ ਮੁਕਤਸਰ ਉਦੇਕਰਨ ਚੌਂਕ, ਮਲੋਟ ਬਠਿੰਡਾ ਚੌਂਕ, ਲੰਬੀ ਿਘਉਵਾਲੀ ਸੂਏ ਉਪਰ ਅਤੇ ਗਿੱਦੜਬਾਹਾ ਭਾਰੂ ਚੌਂਕ 'ਤੇ ਮਿਥੀ ਗਈ ਹੈ।