ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਪ੍ਰਤੀਨਿੱਧ ਅਧਿਆਪਕ ਜੱਥੇਬੰਦੀ ਡੈਮੋਕੇ੍ਟਿਕ ਟੀਚਰਜ਼ ਫਰੰਟ ਦਾ ਇੱਕ ਵਫਦ ਜਿਲ੍ਹਾ ਪ੍ਰਧਾਨ ਲਖਵੀਰ ਸਿੰਘ ਹਰੀਕੇ ਦੀ ਅਗਵਾਈ ਹੇਠ ਡੀਈਓ ਪ੍ਰਰਾਇਮਰੀ ਸ੍ਰੀਮਤੀ ਪ੍ਰਭਜੋਤ ਕੌਰ ਨੂੰ ਮਿਲਿਆ। ਵਫਦ ਵੱਲੋਂ ਅਧਿਆਪਕਾਂ ਨੂੰ ਦਰਪੇਸ਼ ਮਸਲਿਆਂ ਸਬੰਧੀ ਵਿਸਥਾਰਿਤ ਚਰਚਾ ਕੀਤੀ ਗਈ। ਵਫਦ ਵੱਲੋਂ ਕੋਵਿਡ ਦੀ ਸਿੰਗਲ ਡੋਜ ਵਾਲੇ ਅਧਿਆਪਕਾਂ ਦੇ ਹਾਜਰੀ ਰਜਿਸਟਰਾਂ ਵਿੱਚ ਹਾਜਰੀ ਸਬੰਧੀ ਮੰਗ ਉਠਾਈ। ਸਿੱਖਿਆ ਅਧਿਕਾਰੀ ਵੱਲੋਂ ਡਿਪਟੀ ਕਮਿਸ਼ਨਰ ਮੁਕਤਸਰ ਦੀਆਂ ਹਦਾਇਤਾਂ ਅਨੁਸਾਰ ਹਾਜਰੀ ਰਜਿਸਟਰਾਂ ਵਿੱਚ ਪਹਿਲੀ ਖੁਰਾਕ ਲੱਗੀ ਅਤੇ ਦੂਸਰੀ ਬਾਕੀ ਭਰਨ ਨੂੰ ਕਿਹਾ ਗਿਆ।ਪ੍ਰਰਾਇਮਰੀ ਵਿਭਾਗ ਵਿੱਚ ਲੰਮੇ ਸਮੇਂ ਤੋਂ ਲੰਬਿਤ ਪਈਆਂ ਹੈੱਡ ਟੀਚਰਾਂ ਅਤੇ ਸੈਂਂਟਰ ਹੈੱਡ ਟੀਚਰਾਂ ਦੀਆਂ ਤਰੱਕੀਆਂ ਤੁਰੰਤ ਕਰਨ ਦੀ ਮੰਗ ਸਬੰਧੀ ਜਿਲ੍ਹਾ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਰੋਸਟਰ ਰਜਿਸਟਰ ਭਲਾਈ ਵਿਭਾਗ ਤੋਂ ਅਪਰੂਵ ਹੋ ਕੇ ਆ ਚੁੱਕਾ ਹੈ ਅਤੇ ਤਰੱਕੀਆਂ ਇਸੇ ਹਫਤੇ ਕਰ ਦਿੱਤੀਆਂ ਜਾਣਗੀਆਂ।ਜਿਨਾਂ੍ਹ ਅਧਿਆਪਕਾਂ ਦੀਆਂ ਬਦਲੀਆਂ ਹੋ ਚੁੱਕੀਆਂ ਹਨ ਉਹਨਾਂ ਨੂੰ ਲਾਗੂ ਕਰਨ ਸਬੰਧੀ ਵਿਭਾਗੀ ਹਦਾਇਤਾਂ ਅਨੁਸਾਰ ਜਲਦੀ ਕਾਰਵਾਈ ਕੀਤੀ ਜਾਵੇਗੀ।ਵਫਦ ਵੱਲੋਂ ਘੱਟ ਸਟਾਫ ਵਾਲੇ ਪ੍ਰਰਾਇਮਰੀ ਸਕੂਲਾਂ ਵਿੱਚ ਸਟਾਫ ਪੂਰਾ ਕਰਨ ਦੀ ਮੰਗ ਵੀ ਜੋਰਦਾਰ ਢੰਗ ਨਾਲ ਉਠਾਈ।ਇਸ ਸਮੇਂ ਜਿਲ੍ਹਾ ਵਿੱਤ ਸਕੱਤਰ ਮਨੋਜ ਬੇਦੀ,ਬਲਾਕ ਦੋਦਾ ਦੇ ਪ੍ਰਧਾਨ ਪਰਮਿੰਦਰ ਖੋਖਰ, ਨੀਰਜ ਬਜਾਜ, ਤੇਜਿੰਦਰ ਸੋਥਾ, ਗੁਰਜੀਤ ਸੋਢੀ, ਸਰਬਜੀਤ ਭਾਗਸਰ, ਸੁਖਜੀਤ ਥਾਂਦੇਵਾਲਾ ਕ੍ਰਿਸ਼ਨ ਰੰਗਾ, ਗੁਰਸੇਵ ਸਿੰਘ,ਸੰਜੇ ਕੁਮਾਰ ਅਤੇ ਜਗਦੇਵ ਸਿੰਘ ਖੋਖਰ ਵੀ ਹਾਜ਼ਰ ਸਨ।