ਜਗਸੀਰ ਛੱਤਿਆਣਾ, ਗਿੱਦੜਬਾਹਾ : ਡੀਐੱਸਪੀ ਨਰਿੰਦਰ ਸਿੰਘ ਦੀ ਅਗਵਾਈ ਹੇਠ ਗਿੱਦੜਬਾਹਾ ਪੁਲਿਸ ਨੇ ਜੂਆ ਖੇਡ ਰਹੇ 8 ਵਿਅਕਤੀਆਂ ਨੂੰ ਜੂਏ ਅੰਦਰ ਵਰਤੀ ਗਈ ਇੱਕ ਲੱਖ ਰੁਪਏ ਦੀ ਰਾਸ਼ੀ ਸਮੇਤ ਕਾਬੂ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਇੰਸਪੈਕਟਰ ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਗਿੱਦੜਬਾਹਾ ਪੁਲਿਸ ਨੇ ਮੁਖਬਰ ਤੋਂ ਪ੍ਰਰਾਪਤ ਹੋਈ ਸੂਚਨਾ ਦੇ ਆਧਾਰ 'ਤੇ ਗਿੱਦੜਬਾਹਾ ਦੇ ਭਾਰੂ ਰੋਡ ਸਥਿਤ ਸਿਟੀ ਕੱਲਬ ਦੇ ਸਾਹਮਣੇ ਵਾਲੀ ਗਲੀ 'ਚ ਇਕ ਸਪੇਅਰ ਪਾਰਟਸ ਦੀ ਦੁਕਾਨ ਤੋਂ ਦੀਪਕ ਕੁਮਾਰ ਪੁੱਤਰ ਰਮੇਸ਼ ਕੁਮਾਰ, ਲਵ ਕੁਮਾਰ ਪੁੱਤਰ ਰਾਜ ਕੁਮਾਰ, ਸੁਨੀਲ ਗੋਇਲ ਪੁੱਤਰ ਗਰਧਾਰੀ ਲਾਲ, ਲੁਕਿੰਦਰ ਕੁਮਾਰ ਪੁੱਤਰ ਜੀਵਨ ਕੁਮਾਰ, ਮੀਨਕਾਂਤ ਪੁੱਤਰ ਰਾਮਪਾਲ ਗੋਇਲ, ਗੁਰਵਿੰਦਰ ਸਿੰਘ ਪੁੱਤਰ ਮਿੱਠੂ ਸਿੰਘ, ਰਾਜਿੰਦਰ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਅਤੇ ਮਨੋਜ ਕੁਮਾਰ ਪੁੱਤਰ ਕਿ੍ਰਸ਼ਨ ਕੁਮਾਰ ਵਾਸੀਆਨ ਗਿੱਦੜਬਾਹਾ ਜੂਆ ਖੇਡਦੇ ਹੋਏ ਰੰਗੇ ਹੱਥੀ ਕਾਬੂ ਕੀਤਾ ਅਤੇ ਇੰਨਾਂ ਪਾਸੋਂ ਮੌਕੇ ਤੇ 1 ਲੱਖ ਰੁਪਏ ਦੀ ਨਗਦੀ ਵੀ ਬਰਾਮਦ ਹੋਈ। ਉਨਾਂ੍ਹ ਦੱਸਿਆ ਕਿ ਉਕਤਾਨ ਵਿਰੁੱਧ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ।