ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਿਖੇ ਰੁਜ਼ਗਾਰ ਮੇਲਾ ਲਗਾਇਆ ਗਿਆ ਜਿਸਦਾ ਉਦਘਾਟਨ ਡੀਸੀ ਐਮਕੇ ਅਰਾਵਿੰਦ ਕੁਮਾਰ ਨੇ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕਰਨ ਕੌਰ ਬਰਾੜ, ਸੁਭਾਸ਼ ਕੁਮਾਰ ਚੇਅਰਮੈਨ ਜ਼ਿਲ੍ਹਾ ਯੋਜਨਾ ਬੋਰਡ, ਸਵਰਨਜੀਤ ਕੌਰ ਐਸਡੀਐਮ, ਕ੍ਰਿਸ਼ਨ ਕੁਮਾਰ ਸੰਮੀ ਤੇਰੀਆ ਪ੍ਰਧਾਨ ਨਗਰ ਕੌਂਸਲ, ਜਗਜੀਤ ਸਿੰਘ ਹਨੀ ਫੱਤਣਵਾਲਾ, ਭੀਨਾ ਬਰਾੜ ਵੀ ਮੌਜੂਦ ਸਨ। ਰੁਜ਼ਗਾਰ ਮੇਲੇ 'ਚ 2037 ਨੌਜਵਾਨਾਂ ਦੀ ਰਜਿਸਟਰੇਸ਼ਨ ਹੋਈ ਜਿਨਾਂ੍ਹ 'ਚੋਂ 1423 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਇਹ 7ਵਾਂ ਮੈਗਾ ਰੋਜ਼ਗਾਰ ਮੇਲਾ ਤਹਿਤ ਜਿਲ੍ਹੇ ਵਿੱਚ ਚੌਥਾ ਰੋਜਗਾਰ ਮੇਲਾ ਲਗਾਇਆ ਹੈ। ਉਹਨਾਂ ਮੇਲੇ ਵਿਚ ਨੌਕਰੀ ਲੈਣ ਪੁੱਜੇ ਨੌਜਵਾਨਾਂ ਨੂੰ ਕਿਹਾ ਕਿ ਸਰਕਾਰ ਵਲੌਂ ਬੇਰੋਜਗਾਰਾ ਨੁੰ ਰੋਜਗਾਰ ਮੁਹੱਇਆ ਕਰਨ ਲਈ ਪੂਰੀ ਕੋਸ਼ਸ਼ਿ ਕੀਤੀ ਜਾ ਰਹੀ ਹੈ ਤਾਂ ਜੋ ਬੇਰੁਜ਼ਗਾਰ ਆਪਣੇ ਪੈਰਾ ਤੇ ਖੜੇ ਹੋ ਸਕਣ। ਡਿਪਟੀ ਕਮਿਸ਼ਨਰ ਐਮ ਕੇ ਅਰਾਵਿੰਦ ਕੁਮਾਰ ਨੇ ਸੰਬੋਧਨ ਅਗੇ ਕਿਹਾ ਕਿ ਨੌਕਰੀ ਲੈਣ ਪੁੱਜੇ ਬੇਰੁਜ਼ਗਾਰ ਨੌਜਵਾਨ ਨੌਕਰੀ ਦੀ ਚੋਣ ਪੂਰੇ ਧਿਆਨ ਨਾਲ ਕਰਨ ਤਾਂ ਜੋ ਬਾਅਦ 'ਚ ਉਨਾਂ੍ਹ ਨੂੰ ਨੌਕਰੀ ਛੱਡਣ ਦੀ ਨੌਬਤ ਨਾ ਆਵੇ। ਜਿਲ੍ਹਾ ਪਲੇਸਮੈਂਟ ਅਫਸਰ ਅਸ਼ੋਕ ਜਿੰਦਲ ਅਤੇ ਦਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਅੱਜ ਦੇ ਮੇਲੇ 'ਚ 38 ਕੰਪਨੀਆਂ ਵੱਲੋਂ ਚੁਣੇ ਗਏ ਬੇਰੁਜ਼ਗਾਰ ਨੁੰ ਨਿਯੁਕਤੀ ਪੱਤਰ ਉਨਾਂ੍ਹ ਦੀ ਯੋਗਤਾ ਅਨੁਸਾਰ ਦਿੱਤੇ ਜਾਣਗੇ। ਕੋਵਿਡ19 ਮਹਾਂਮਾਰੀ ਨੂੰ ਮੁੱਖ ਰਖਦਿਆਂ ਜਿਲ੍ਹਾ ਪ੍ਰਸ਼ਾਸਨ ਵੱਲੋਂ ਮੇਲੇ ਵਿਚ ਬਿਨਾ ਮਾਸਕ ਵਾਲੇ ਨੌਜਵਾਨਾਂ ਨੂੰ ਮਾਸਕ ਦੇਣ ਦੇ ਨਾਲ ਨਾਲ ਹਰ ਕਮਰੇ ਅਤੇ ਹਰ ਗੇਟ ਤੇ ਸੈਨੀਟਾਈਜ਼ਰ ਦਾ ਪ੍ਰਬੰਧ ਕੀਤਾ ਗਿਆ ਸੀ । ਇਸ ਮੌਕੇ ਸਤਿਗੁਰੂ ਦਰਬਾਰ ਵਲੋਂ ਲੰਗਰ ਦੀ ਸੇਵਾ ਵੀ ਕੀਤੀ ਗਈ। ਸਤਿਗੁਰੂ ਦਰਬਾਰ ਦੇ ਸੰਸਥਾਪਕ ਗੁਰੂ ਜੀ ਨੇ ਕਿਹਾ ਕਿ ਦਰਬਾਰ ਵਲੋ ਲੰਗਰ ਦੀ ਸੇਵਾ ਨਿਰੰਤਰ ਜਾਰੀ ਹੈ।