ਪੱਤਰ ਪੇ੍ਰਰਕ, ਮਲੋਟ : ਥਾਣਾ ਸਿਟੀ ਮਲੋਟ ਪੁਲਿਸ ਦੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਵੱਲੋਂ ਦਰਜ਼ ਕੀਤੇ ਗਏ ਮਾਮਲੇ ਅਨੁਸਾਰ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਤਾਂ ਪੁਲਿਸ ਨੇ ਸ਼ੱਕ ਦੇ ਅਧਾਰ 'ਤੇ ਜਤਿੰਦਰ ਸਿੰਘ ਉਰਫ ਨਿੱਕੂ, ਬਲਵੰਤ ਸਿੰਘ ਉਰਫ ਗੱਗੀ, ਜਸਕਨ ਸਿੰਘ ਉਰਫ ਕਰਨਾ ਨੂੰ ਰੋਕ ਕੇ ਤਲਾਸ਼ੀ ਲਈ ਤਾਂ ਉਕਤ ਵਿਅਕਤੀਆਂ ਪਾਸੋਂ 500 ਗ੍ਰਾਮ ਅਫੀਮ ਬਰਾਮਦ ਹੋਈ। ਥਾਣਾ ਕਬਰਵਾਲਾ ਪੁਲਿਸ ਨੇ ਸਹਾਇਕ ਥਾਣੇਦਾਰ ਰਾਵੀਰ ਸਿੰਘ ਵੱਲੋਂ ਦਰਜ਼ ਕੀਤੇ ਗਏ ਮਾਮਲੇ 'ਚ ਪੁਲਿਸ ਨੂੰ ਲਿਖਤੀ ਇਤਲਾਹ ਮਿਲੀ। ਪੁਲਿਸ ਨੇ ਇਤਲਾਹ 'ਤੇ ਕਾਰਵਾਈ ਕਰਦੇ ਹੋਏ ਡੱਲਾ ਰਾਮ ਸੁੱਧਾ ਰਾਮ ਵਾਸੀ ਪਾਲੀਯਾਲੋ ਦੀ ਢਾਦੀ, ਜ਼ਿਲ੍ਹਾ ਜੋਧਪੁਰ ਰਾਜਸਥਾਨ ਦੀ ਤਲਾਸ਼ੀ ਦੌਰਾਨ 120 ਗ੍ਰਾਮ ਅਫੀਮ ਤੇ 56 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਉਧਰ ਥਾਣਾ ਲੰਬੀ ਪੁਲਿਸ ਦੇ ਸਹਾਇਕ ਥਾਣੇਦਾਰ ਨਿਰਮਲ ਸਿੰਘ ਨੇ ਸ਼ੱਕ ਦੇ ਅਧਾਰ 'ਤੇ ਗੁਰਪ੍ਰਰੀਤ ਸਿੰਘ ਉਰਫ ਪ੍ਰਰੀਤ ਵਾਸੀ ਬਠਿੰਡਾ ਤੋਂ ਤਲਾਸ਼ੀ ਦੌਰਾਨ 30 ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਵੱਲੋਂ ਉਕਤ ਮੁਲਜ਼ਮਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।