v> ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ : ਸ੍ਰੀ ਮੁਕਤਸਰ ਸਾਹਿਬ ਦੇ 19 ਸਾਲਾ ਨੌਜਵਾਨ ਦੀ ਕੈਨੇਡਾ 'ਚ ਮੌਤ ਹੋ ਗਈ ਹੈ। ਪੁਨੀਤ ਰਾਜੌਰੀਆ ਦੀ ਮੌਤ ਬਲੱਡ ਕੈਂਸਰ ਨਾਲ ਹੋਈ ਹੈ। ਉਹ ਤਕਰੀਬਨ ਸਾਲ ਪਹਿਲਾਂ ਸਟੱਡੀ ਵੀਜ਼ਾ 'ਤੇ ਕੈਨੇਡਾ ਗਿਆ ਸੀ। ਉੱਥੇ ਜਾ ਕੇ ਕੁਝ ਸਮੇਂ ਬਾਅਦ ਪੁਨੀਤ ਥੋੜ੍ਹਾ ਬਿਮਾਰ ਰਹਿਣ ਲੱਗਾ ਤਾਂ ਟੈਸਟ ਕਰਵਾਏ। ਟੈਸਟ ਰਿਪੋਰਟ 'ਚ ਖੁਲਾਸਾ ਹੋਇਆ ਕਿ ਉਸ ਨੂੰ ਬਲੱਡ ਕੈਂਸਰ 'ਤੇ ਹੈ ਜੋ ਕਿ ਆਖ਼ਰੀ ਸਟੇਜ 'ਤੇ ਹੈ। ਇਲਾਜ ਦੌਰਾਨ ਹੀ ਐਤਵਾਰ ਨੂੰ ਪੁਨੀਤ ਨੇ ਕੈਨੇਡਾ 'ਚ ਦਮ ਤੋੜ ਦਿੱਤਾ।

ਜ਼ਿਕਰਯੋਗ ਹੈ ਕਿ ਪੁਨੀਤ ਦਾ ਤਿੰਨ ਦਿਨ ਬਾਅਦ ਜਨਮਦਿਨ ਸੀ। ਉਸ ਦੇ ਪਿਤਾ ਦਵਿੰਦਰ ਰਾਜੌਰੀਆ ਮੌਜੂਦਾ ਸਮੇਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਮੁਕਤਸਰ ਸਾਹਿਬ (ਲੜਕਿਆਂ) ਵਿਖੇ ਬਤੌਰ ਪ੍ਰਿੰਸੀਪਲ ਤਾਇਨਾਤ ਹਨ। ਉਹ

ਜ਼ਿਲ੍ਹਾ ਸਿੱਖਿਆ ਅਫ਼ਸਰ ਵਜੋਂ ਵੀ ਸੇਵਾਵਾਂ ਦੇ ਚੁੱਕੇ ਹਨ। ਪੁਨੀਤ ਦੀ ਇਕ ਭੈਣ ਹੈ।

Posted By: Seema Anand