ਜੇਐੱਨਐੱਨ, ਮੋਹਾਲੀ : ਪੰਜਾਬ ਦੇ ਮੋਹਾਲਰ ਨੇੜੇ ਇਕ ਅੱਤਵਾਦੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਨਾਲ ਭਾਜੜਾਂ ਪੈ ਗਈਆਂ ਹਨ। ਉਸ ਨੂੰ ਮੋਹਾਲੀ ਦੇ ਨੇੜੇ ਐੱਸਐੱਸਨਗਰ ਤੋਂ ਫੜਿਆ ਗਿਆ ਸੀ। ਉਸ ਕੋਲੋਂ ਹਥਿਆਰ, ਇਕ ਕਾਰ ਤੇ ਪੁਲਿਸ ਦਾ ਜਾਅਲੀ ਆਈਡੀ ਕਾਰਡ ਵੀ ਬਰਾਮਦ ਕੀਤਾ ਗਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਸ ਸਪੈਸ਼ਲ ਆਪਰੇਸ਼ਨ ਸੈੱਲ ਟੀਮ ਨੇ ਅੱਤਵਾਦੀ ਗਤੀਵਿਧੀਆਂ 'ਚ ਸ਼ਾਮਲ ਇਸ ਨੌਜਵਾਨ ਨੂੰ ਗੁਪਤ ਆਧਾਰ 'ਤੇ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਕੀਤੇ ਗਏ ਨੌਜਵਾਨ ਦੀ ਪਛਾਣ ਤੇਜਿੰਦਰ ਸਿੰਘ ਦੇ ਰੂਪ 'ਚ ਹੋਈ ਹੈ। ਉਹ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਮਹਨਦਪੁਰ ਦਾ ਨਿਵਾਸੀ ਦੱਸਿਆ ਜਾਂਦਾ ਹੈ।

ਇਕ ਕਾਰ, ਜਾਅਲੀ ਪੁਲਿਸ ਆਈਡੀ ਕਾਰਡ ਤੇ ਪੁਲਿਸ ਦੀ ਇਕ ਯੂਨੀਫਾਰਮ ਰਿਕਵਰ

ਐੱਸਐੱਸਓਸੀ ਦੀ ਟੀਮ ਨੇ ਮੁਲਜ਼ਮ ਤੇਜਿੰਦਰ ਰੂਪ ਤੋਂ ਪੁਆਇੰਟ 30 ਬੋਰ ਪਿਸਟਲ, 10 ਜ਼ਿੰਦਾ ਕਰਤੂਸ, ਇਕ ਕਾਰ, ਇਕ ਜਾਅਲੀ ਪੁਲਿਸ ਆਈਡੀ ਕਾਰਡ ਤੇ ਪੁਲਿਸ ਦੀ ਇਕ ਯੂਨੀਫਾਰਮ ਰਿਕਵਰ ਕੀਤੀ ਹੈ। ਤੇਜਿੰਦਰ ਸਿੰਘ ਖ਼ਿਲਾਫ਼ ਪੁਲਿਸ ਸਟੇਸ਼ਨ ਐੱਸਐੱਸਓਸੀ ਫੇਜ਼-1 ਮੋਹਾਲੀ ਚ ਆਈਪੀਸੀ ਦੀ ਧਾਰਾ 153ਏ, 171, 465, 467, 468, 471, 473, 120b ਤੇ 25-54-59 ਆਰਮਜ਼ ਐਕਟ ਤੇ 10/13/ 18/19/ 20 ਅਨਲਾਫੁਲ ਐਕਟੀਵਿਟਿਜ਼ ਪ੍ਰੀਵੇਂਸ਼ਨ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

Posted By: Amita Verma