ਜੀਐੱਸ ਕਲੇਰ, ਜ਼ੀਰਕਪੁਰ : ਸਥਾਨਕ ਸ਼ਿਵਾ ਇਨਕਲੇਵ ਵਿੱਚ ਅੱਜ ਸ਼ਾਮ ਕਰੀਬ ਸਾਢੇ ਚਾਰ ਵਜੇ ਕਾਰ ਸਵਾਰ ਅਣਪਛਾਤੇ ਵਿਅਕਤੀਆਂ ਵੱਲੋਂ ਗੋਲ਼ੀਆਂ ਚਲਾਏ ਜਾਣ ਕਾਰਨ ਦਹਿਸ਼ਤ ਫੈਲ ਗਈ। ਪੁਲਿਸ ਨੇ ਮੌਕੇ 'ਤੇ ਪੁੱਜ ਕੇ ਦੋ ਖੋਲ ਬਰਾਮਦ ਕੀਤੇ ਹਨ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਆਰੰਭ ਕਰ ਦਿੱਤੀ ਗਈ ਹੈ। ਜਾਣਕਾਰੀ ਦਿੰਦਿਆਂ ਅਭੀ ਖੇਰਵਾਲ ਪੁੱਤਰ ਅਫਸਰ ਰਜੇਸ਼ ਕੁਮਾਰ ਵਾਸੀ ਮਕਾਨ ਨੰਬਰ 406 ਬੀ ਸ਼ਿਵਾ ਇੰਕਲੇਵ ਨੇ ਦੱਸਿਆ ਕਿ ਉਹ ਬਾਊਂਸਰ ਦਾ ਕੰਮ ਕਰਦਾ ਹੈ।

ਉਸ ਨੇ ਦੱਸਿਆ ਕਿ ਅੱਜ ਸ਼ਾਮ ਕਰੀਬ 4:15 ਵਜੇ ਉਹ ਆਪਣੀ ਪਤਨੀ ਨਾਲ ਐਕਟਿਵਾ 'ਤੇ ਚੰਡੀਗੜ੍ਹ ਤੋਂ ਕੋਈ ਕੰਮ ਕਰਕੇ ਵਾਪਸ ਜਦੋਂ ਘਰੇ ਆਇਆ ਤਾਂ ਉਸ ਦੇ ਘਰ ਦੀ ਗਲੀ ਵਿਚ ਪਹਿਲਾਂ ਤੋਂ ਹੀ ਗਰੇ ਰੰਗ ਦੀ ਇਕ ਹੌਂਡਾ ਅਮੇਜ਼ ਕਾਰ ਵਿੱਚ ਗੇੜੇ ਮਾਰ ਰਹੇ ਤਿੰਨ ਮੁੰਡਿਆਂ ਵਿਚੋਂ ਇਕ ਮੁੰਡੇ ਨੇ ਉਸ ਨਾਲ਼ ਇਹ ਕਹਿ ਕੇ ਖਦੇੜਨਾ ਸ਼ੁਰੂ ਕਰ ਦਿੱਤਾ ਕਿ ਉਸਨੇ ਉਸ ਦੇ ਪੇਟੀਐੱਮ ਤੇ 2700 ਰੁਪਏ ਭੇਜੇ ਹਨ। ਜਦਕਿ ਉਨ੍ਹਾਂ ਵੱਲੋਂ ਦੱਸਿਆ ਗਿਆ ਪੇਟੀਐੱਮ ਨੰਬਰ ਉਸਦਾ ਜਾ ਉਸਦੇ ਪਰਿਵਾਰਿਕ ਮੈਂਬਰਾਂ ਦਾ ਨਹੀਂ ਸੀ। ਇਸ ਦੌਰਾਨ ਉਹ ਕਾਲੋਨੀ ਦੀ ਮੁੱਖ ਗਲੀ ਵਿੱਚ ਆ ਗਏ। ਉਸ ਨੇ ਦੱਸਿਆ ਕਿ ਕਾਰ ਵਿੱਚ ਸਵਾਰ 3 ਮੁੰਡਿਆਂ ਵਿਚੋਂ ਜਦੋਂ ਸਾਰੇ ਬਾਹਰ ਆ ਗਏ ਤਾਂ ਉਨ੍ਹਾਂ ਵਿੱਚੋਂ ਇੱਕ ਲੜਕੇ ਕੋਲ ਪਿਸਤੌਲ ਸੀ ਜਿਸ ਤੋਂ ਡਰ ਉਹ ਨੇੜੇ ਹੀ ਬਣੀ ਸੋਨੀ ਕੰਸਟਰਕਸ਼ਨ ਦੇ ਦਫਤਰ ਵਿਚ ਵੜ ਗਿਆ ਜਿੱਥੇ ਹਮਲਾਵਰਾਂ ਵੱਲੋਂ 2 ਫਾਇਰ ਕੀਤੇ ਗਏ ਜਿਸ ਕਾਰਨ ਦਫ਼ਤਰ ਦਾ ਮੁੱਖ ਸ਼ੀਸ਼ਾ ਟੁੱਟ ਗਿਆ ਅਤੇ ਫਾਇਰ ਕਰਨ ਤੋਂ ਬਾਅਦ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਅਵੀ ਖੇਤਵਾਲ ਨੇ ਦੱਸਿਆ ਕਿ ਜਿਸ ਹੌਂਡਾ ਅਮੇਜ਼ ਕਾਰ ਤੇ ਹਮਲਾਵਰ ਆਏ ਸਨ ਉਸ ਤੇ ਅਗਲੀ ਨੰਬਰ ਪਲੇਟ ਉੱਤੇ ਪੀ.ਬੀ 11 ਅਤੇ ਪਿਛਲੀ ਨੰਬਰ ਪਲੇਟ ਉੱਤੇ ਪੀ.ਬੀ 15 ਨੰਬਰ ਦੀ ਪਲੇਟ ਲੱਗੀ ਹੋਈ ਸੀ। ਪੁਲਿਸ ਵੱਲੋਂ ਪੁੱਛੇ ਜਾਣ ਤੇ ਅਵੀ ਖੇਰਵਾਲ ਵਾਰ-ਵਾਰ ਕਿਸੇ ਸੰਨੀ ਨਾਮਕ ਲੜਕੇ ਦਾ ਨਾਮ ਲੈ ਰਿਹਾ ਹੈ ਜੋ ਕਥਿਤ ਤੌਰ ਤੇ ਜ਼ੀਰਕਪੁਰ ਦੀ ਵੀਆਈਪੀ ਸੜਕ 'ਤੇ ਕਿਸੇ ਸੁਸਾਇਟੀ ਵਿੱਚ ਰਹਿੰਦਾ ਦੱਸਿਆ ਜਾ ਰਿਹਾ ਹੈ । ਫਿਲਹਾਲ ਇਹ ਮਾਮਲਾ ਹਰ ਪਾਸੇ ਤੋਂ ਸ਼ੱਕੀ ਜਾਪਦਾ ਹੈ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਥਾਣਾ ਮੁਖੀ ਜ਼ੀਰਕਪੁਰ ਦੀਪਇੰਦਰ ਸਿੰਘ ਬਰਾੜ ਮੌਕੇ ’ਤੇ ਪੁੱਜੇ ਤੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ 'ਤੇ ਘਟਨਾ ਬਾਰੀਕੀ ਨਾਲ ਜਾੰਚ ਕਰਕੇ ਪਰਿਵਾਰ ਨਾਲ ਗੱਲਬਾਤ ਕੀਤੀ। ਮਾਮਲੇ ਸਬੰਧੀ ਸੰਪਰਕ ਕਰਨ ਤੇ ਥਾਣਾ ਮੁਖੀ ਇੰਸਪੈਕਟਰ ਦੀਪਇੰਦਰ ਸਿੰਘ ਬਰਾੜ ਨੇ ਦੱਸਿਆ ਕਿ ਪੁਲਿਸ ਨੇ ਮੌਕੇ ਤੋਂ ਦੋ ਖੋਲ ਬਰਾਮਦ ਕੀਤੇ ਹਨ। ਪੁਲਿਸ ਵੱਲੋਂ ਸ਼ਿਕਾਇਤਕਰਤਾ ਦੀ ਸ਼ਿਕਾਇਤ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ ਅਤੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਅਵੀ ਖੇਰਵਾਲ ਨੇ ਪੁੱਛ-ਗਿੱਛ ਦੌਰਾਨ ਦੱਸਿਆ ਹੈ ਕਿ ਉਦਸਾ ਜਨਵਰੀ ਵਿੱਚ ਵਿਆਹ ਹੋਇਆ ਹੈ ਅਤੇ ਉਹ ਪਹਿਲਾਂ ਨਸ਼ਾ ਸਪਲਾਈ ਕਰਦਾ ਸੀ।

Posted By: Jagjit Singh