ਜ਼ੀਰਕਪੁਰ : ਵੱਧ ਰਹੇ ਕਰਾਈਮ 'ਤੇ ਨੱਥ ਪਾਉਣ ਲਈ ਢਕੋਲੀ ਥਾਨਾ ਪੁਲਿਸ ਨੇ ਕਿਰਾਏਦਾਰਾਂ ਦੀ ਵੈਰੀਫਿਕੇਸ਼ਨ ਨਹੀਂ ਕਵਾਉਣ 'ਤੇ 2 ਮਕਾਨ ਮਾਲਕਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਢਕੋਲੀ ਥਾਨਾ ਪੁਲਿਸ ਵੱਲੋਂ ਸ਼ਿਕੰਜਾ ਕੱਸਦੇ ਹੋਏ ਮਦਨ ਲਾਲ ਪੁੱਤਰ ਰਾਮ ਲਾਲ ਵਾਸੀ ਮਕਾਨ ਨੰਬਰ 201 ਜੀ.ਐਮ 9 ਸੈਕਟਰ 20 ਪੰਚਕੂਲਾ ਅਤੇ ਸੰਜੇ ਅਰੋੜਾ ਵਾਸੀ ਕਿਸ਼ਨਪੁਰਾ ਖ਼ਿਲਾਫ਼ ਡਿਪਟੀ ਕਮਿਸ਼ਨਰ ਦੇ ਆਦੇਸ਼ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਧਾਰਾ 188 ਆਈ. ਪੀ. ਸੀ. ਦੇ ਤਹਿਤ ਅਪਰਾਧਕ ਮਾਮਲਾ ਦਰਜ ਕੀਤਾ ਹੈ।

ਢਕੋਲੀ ਥਾਨਾਮੁਖੀ ਸੰਦੀਪ ਕੌਰ ਨੇ ਦੱਸਿਆ ਕਿ ਪੁਲਿਸ ਸਮੇਂ-ਸਮੇਂ 'ਤੇ ਪਬਲਿਕ ਮੀਟਿੰਗਾਂ, ਅਖ਼ਬਾਰਾਂ ਅਤੇ ਨਿਊਜ਼ ਚੈਨਲਾਂ ਦੇ ਜ਼ਰੀਏ ਮਕਾਨ ਮਾਲਕਾਂ, ਫੈਕਟਰੀ ਮਾਲਕਾਂ ਅਤੇ ਹੋਰ ਕਿਰਾਏਦਾਰਾਂ ਅਤੇ ਨੌਕਰਾਂ ਦਾ ਪੁਲਿਸ ਵੈਰੀਫਿਕੇਸ਼ਨ ਕਰਵਾਉਣ ਲਈ ਸੁਚੇਤ ਕਰਦੀ ਆ ਰਹੀ ਹੈ ਪਰ ਹੁਣ ਜੋ ਇਸ ਤਰ੍ਹਾਂ ਨਹੀਂ ਕਰੇਗਾ ਉਸ ਖ਼ਿਲਾਫਡ ਸਖ਼ਤ ਕਾਰਵਾਈ ਕੀਤੀ ਜਾਵੇਗੀ।

Posted By: Amita Verma