ਜੇਐੱਨਐੱਨ, ਮੋਹਾਲੀ: ਮੋਹਾਲੀ ਦੇ ਸੈਕਟਰ-70/71 ਦੀ ਲਾਈਟ ਪੁਆਇੰਟ 'ਤੇ ਓਵਰਲੋਡ ਆਟੋ ਤੇ ਬ੍ਰੇਜ਼ਾ ਗੱਡੀ 'ਚ ਹੋਈ ਟੱਕਰ ਨਾਲ ਦੋ ਲੋਕਾਂ ਦੀ ਮੌਤ ਤੇ 9 ਜ਼ਖ਼ਮੀ ਹੋ ਗਏ ਹਨ। ਦੱਸਿਆ ਜਾ ਰਿਹਾ ਹੈ ਕਿ ਆਟੋ 'ਚ 11 ਲੋਕ ਸਵਾਰ ਸਨ। ਟੱਕਰ ਇੰਨੀ ਜ਼ੋਰਦਾਰ ਸੀ ਕਿ 2 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ ਹੈ। ਜ਼ਖ਼ਮੀਆਂ 'ਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਜੀਐੱਮਸੀਐੱਚ-32 'ਚ ਰੈਫਰ ਕਰ ਦਿੱਤਾ ਗਿਆ। ਇਸ ਤੋਂ ਇਲਾਵਾ 6 ਲੋਕਾਂ ਦਾ ਸਿਵਲ ਹਸਪਤਾਲ ਫੇਜ-6 'ਚ ਇਲਾਜ ਚੱਲ ਰਿਹਾ ਹੈ।

New Traffic Rules : ਟ੍ਰੈਫਿਕ ਨਿਯਮ ਤੋੜ ਕੇ ਨਹੀਂ ਭਰਿਆ ਚਲਾਨ ਤਾਂ ਇੰਸ਼ੋਰੈਂਸ ਕਰਵਾਉਂਦੇ ਸਮੇਂ ਦੇਣੀ ਪਵੇਗੀ ਵਾਧੂ ਰਕਮ

ਜਾਣਕਾਰੀ ਮੁਤਾਬਿਕ ਜਿਸ ਗੱਡੀ ਦੀ ਆਟੋ ਨਾਲ ਟੱਕਰ ਹੋਈ ਉਹ ਸ਼ਿਮਲਾ ਤੋਂ ਮੋਗਾ ਜਾ ਰਹੀ ਸੀ। ਇਸ ਦੌਰਾਨ ਸੈਕਟਰ-70/71 ਦੀ ਲਾਈਟ ਪੁਆਇੰਟ 'ਤੇ ਦੋਵਾਂ ਵਾਹਨਾਂ 'ਚ ਜ਼ੋਰਦਾਰ ਟੱਕਰ ਹੋ ਗਈ। ਹਾਦਸੇ ਦੇ ਕਾਰਨਾਂ ਦਾ ਫਿਲਹਾਲ ਪਤਾ ਨਹੀਂ ਚੱਲ ਪਾਇਆ ਹੈ। ਪੁਲਿਸ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Posted By: Amita Verma