ਸਟਾਫ ਰਿਪੋਰਟਰ, ਚੰਡੀਗੜ੍ਹ: ਪੰਜਾਬ ਆਰਟਸ ਕੌਂਸਲ ਚੰਡੀਗੜ੍ਹ ਵਲੋਂ ਕਲਾ ਭਵਨ ਵਿਖੇ ਲੜੀਵਾਰ ਪ੍ਰੋਗਰਾਮ 'ਸੁਰਮਈ ਸ਼ਾਮ' ਤਹਿਤ ਇਸ ਵਾਰ ਅੱਜ ਯਮਲਾ ਜੱਟ ਭਰਾ ਸੁਰੇਸ਼ ਯਮਲਾ ਤੇ ਵਿਜੈ ਯਮਲਾ ਆਪਣੇ ਦਾਦਾ ਉਸਤਾਦ ਲੋਕ ਗਾਇਕ ਲਾਲ ਚੰਦ ਯਮਲਾ ਜੱਟ ਦੀ ਗਾਇਕੀ ਦਾ ਰੰਗ ਪੇਸ਼ ਕਰਨ ਆਏ। ਇਸ ਸੰਗੀਤਕ ਸ਼ਾਮ ਦੇ ਮੁੱਖ ਮਹਿਮਾਨ ਪੰਜਾਬ ਦੇ ਸੇਵਾਮੁਕਤ ਆਈ ਏ ਐਸ ਅਫਸਰ ਕਾਹਨ ਸਿੰਘ ਪਨੂੰ ਸਨ। ਪਨੂੰ ਨੇ ਯਮਲਾ ਜੱਟ ਦੀਆਂ ਯਾਦਾਂ ਤਾੜੀਆਂ ਕੀਤੀਆਂ ਤੇ ਉਨਾਂ ਫੱਕਰ ਫਨਕਾਰ ਆਖਿਆ। ਸਮਾਗਮ ਦੇ ਕੋਆਰਡੀਨੇਟਰ ਡਾ ਯੋਗਰਾਜ ਉਪ ਚੇਅਰਮੈਨ ਨੇ ਲਾਲ ਚੰਦ ਯਮਲਾ ਜੱਟ ਦੀ ਪੰਜਾਬੀ ਗਾਇਕੀ ਨੂੰ ਦੇਣ ਬਾਰੇ ਚਾਨਣਾ ਪਾਇਆ ਮੰਚ ਸੰਚਾਲਨ ਯਮਲਾ ਜੱਟ ਦੇ ਚੇਲੇ ਨਿੰਦਰ ਘੁਗਿਆਣਵੀ ਵਲੋਂ ਕੀਤਾ ਗਿਆ। ਪੰਜਾਬੀ ਲੋਕ ਗਾਇਕੀ ਨੂੰ ਪਿਆਰ ਕਰਨ ਵਾਲੇ ਸਮੂਹ ਸਰੋਤੇ ਹੁੰਮ ਹੁਮਾ ਕੇ ਆਏ। ਸੁਰੇਸ਼ ਯਮਲਾ ਤੇ ਵਿਜੈ ਯਮਲਾ ਨੇ ਆਪਣੇ ਦਾਦੇ ਦੇ ਚੋਣਵੇਂ ਤੇ ਹਰਮਨ ਪਿਆਰੇ ਗੀਤ ਗਾਏ। ਯਮਲਾ ਜੱਟ ਦੇ ਚੇਲੇ ਨਿੰਦਰ ਘੁਗਿਆਣਵੀ ਤੇ ਪ੍ਰੋ ਅਵਤਾਰ ਸਿੰਘ ਨੇ ਵੀ ਗੀਤ ਗਾ ਕੇ ਯਮਲਾ ਜੱਟ ਦੀ ਯਾਦ ਤਾਜਾ ਕੀਤੀ। ਇਸ ਮੌਕੇ ਕਲਾਕਾਰਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਧੰਨਵਾਦੀ ਸ਼ਬਦ ਪ੍ਰੀਤਮ ਰੁਪਾਲ ਨੇ ਆਖੇ। ਇਹ ਮੌਕੇ ਕਹਾਣੀਕਾਰ ਹਰਪ੍ਰੀਤ ਸਿੰਘ ਚਨੂੰ,ਭੁਪਿੰਦਰ ਮਲਿਕ,ਭੋਲਾ ਕਲਹਿਰੀ,ਸੁਖਵਿੰਦਰ ਸਿੰਘ ਸੈਨੀ, ਸਾਹਿਰ ਬਨਵੈਤ ਸਮੇਤ ਕਈ ਹਸਤੀਆਂ ਆਈਆਂ।

Posted By: Tejinder Thind