ਸਤਵਿੰਦਰ ਸਿੰਘ ਧੜਾਕ, ਮੋਹਾਲੀ : ਮੋਹਾਲੀ ਜ਼ਿਲ੍ਹੇ ਦੇ ਪਿੰਡ ਦੇਸੂ ਮਾਜਰਾ ਵਿਖੇ ਵੀਰਵਾਰ ਨੂੰ ਬੇਰੁਜ਼ਗਾਰ ਟੀਈਟੀ ਪਾਸ ਅਧਿਆਪਕ ਯੂਨੀਅਨ ਦੇ ਮੈਂਬਰ ਪਾਣੀ ਵਾਲੀ ਟੈਂਕੀ 'ਤੇ ਚੜ੍ਹ ਗਏ। ਜਿਸ ਤੋਂ ਬਾਅਦ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਇਨ੍ਹਾਂ ਨੇ ਹੱਥਾਂ 'ਚ ਪੈੈਟਰੋਲ ਦੀਆਂ ਬੋਤਲਾਂ ਫੜ੍ਹੀਆਂ ਹੋਈਆਂ ਸਨ ਤੇ ਮੁੱਖ ਮੰਤਰੀ ਤੇ ਸਿਖਿਆ ਮੰਤਰੀ ਖ਼ਿਲਾਫ਼ ਦੱਬ ਕੇ ਨਾਅਰੇਬਜ਼ੀ ਕੀਤੀ। ਇਕ ਪਾਸੇ ਮੀਂਹ ਪੈ ਰਿਹਾ ਸੀ ਤੇ ਸਿਖਿਆ ਵਿਭਾਗ ਅਧਿਆਪਕ ਦਿਵਸ 'ਤੇ ਟੀਚਰਾਂ ਦਾ ਸਨਮਾਨ ਕਰ ਰਿਹਾ ਸੀ। ਦੂਜੇ ਪਾਸੇ ਔਰਤਾਂ ਪ੍ਰਦਰਸ਼ਨ ਕਰ ਰਹੀਆਂ ਸਨ। ਇਸ ਤੋਂ ਬਾਅਦ ਇਨ੍ਹਾਂ ਦੇ ਕੁਝ ਸਾਥੀਆਂ ਨੂੰ ਖਰੜ ਪੁਲਿਸ ਨੇ ਹਿਰਾਸਤ 'ਚ ਲੈ ਲਿਆ। ਧਰਨੇ ਦੀ ਜਾਣਕਾਰੀ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿਸ ਤੋੋਂ ਬਾਅਦ ਇਥੇ ਮੀਡੀਆ ਵੀ ਪੁੱਜ ਗਿਆ। ਇਸ ਦੌਰਾਨ ਪੂਨਮ ਰਾਣੀ ਨੇ ਮੁੱਖ ਮੰਤਰੀ 'ਤੇ ਘਰ-ਘਰ ਨੌਕਰੀ ਦੇਣ ਦੇ ਵਾਅਦੇ ਤੋਂ ਭੱਜਣ ਦਾ ਦੋਸ਼ ਲਗਾਉਂਦੇ ਹੋਏ ਪੰਦਰਾਂ ਹਜ਼ਾਰ ਪੋਸਟਾਂ ਲਈ ਇਸ਼ਤਿਹਾਰ ਜਾਰੀ ਕਰਨ ਦੀ ਮੰਗ ਕੀਤੀ।

Posted By: Amita Verma