ਸਤਵਿੰਦਰ ਸਿੰਘ ਧੜਾਕ, ਮੋਹਾਲੀ : ਕੋਰੋਨਾ ਮਹਾਮਾਰੀ ਦੇ ਦੌਰ 'ਚ ਜਿੱਥੇ ਸਮੇਂ ਦੀਆਂ ਸਰਕਾਰਾਂ ਆਪਣੇ ਪੱਧਰ 'ਤੇ ਰਾਹਤ ਕਾਰਜਾਂ ਵਿਚ ਜੁਟੀਆਂ ਹੋਈਆਂ ਹਨ ਉਥੇ ਨਿੱਜੀ ਤੇ ਸਮਾਜ ਸੇਵੀ ਹੱਥ ਵੀ ਆਮ ਲੋਕਾਂ ਲਈ ਮਸੀਹਾ ਬਣ ਕੇ ਸਾਹਮਣੇ ਆਏ|ਸਿਆਸੀ ਲੋਕ ਵੀ ਮਹਾਮਾਰੀ ਤੋਂ ਗ੍ਰਸਤ ਤੇ ਮਹਾਮਾਰੀ ਨਾਲ ਲੜਾਈ ਲੜਨ ਵਾਲੇ ਯੋਧਿਆਂ ਦੀ ਹੌਸਲਾ ਅਫ਼ਜ਼ਾਈ ਕਰਨ ਵਿਚ ਹੰਧਾ ਲਗਾ ਰਹੇ ਹਨ। ਚੰਡੀਗੜ੍ਹ ਤੇ ਪੰਜਾਬ ਦੀਆਂ ਰਾਜਨੀਤਿਕ ਸਫ਼ਾਂ ਵਿਚ ਇਨ੍ਹੀ-ਦਿਨੀਂ ਤੇਜਿੰਦਰ ਸਿੰਘ ਸਰਾਂ ਦਾ ਨਾਂ ਬੜਾ ਚਰਚਾ ਵਿਚ ਹੈ ਜਿਹੜਾ ਆਪਣੀ ਪੂਰੀ ਟੀਮ ਨਾਲ ਪਿਛਲੇ ਡੇਢ ਮਹੀਨੇ ਤੋਂ ਰਾਹਤ ਕਾਰਜਾਂ ਵਿਚ ਜੁਟਿਆ ਹੋਇਆ ਹੈ। ਤੇਜਿੰਦਰ ਪੰਜਾਬ ਦੇ ਮਾਝੇ ਤੋਂ ਆਇਆ ਰਾਜਨੀਤੀ ਵਿਚ ਬਿਲੁਕੁੱਲ ਨਵਾਂ ਹਸਪਤਖ਼ਰ ਹੈ ਪਰ ਉਸ ਨੇ ਕੁੱਝ ਹੀ ਦਿਨਾਂ ਵਿਚ ਇਸ ਖੇਤਰ ਵਿਚ ਹੀ ਨਹੀਂ ਲੋਕਾਂ ਦੇ ਦਿਲਾਂ ਵਿਚ ਆਪਣਾਂ ਚੰਗਾ ਘਰ ਬਣਾ ਲਿਆ| ਸਰਾਂ ਚੰਡੀਗੜ੍ਹ ਸਟੇਟ ਭਾਰਤੀ ਜਨਤਾ ਪਾਰਟੀ ਦੇ ਜਨਰਲ ਸਕੱਤਰ ਹਨ ਤੇ ਤੇ ਕੋਰੋਨਾ ਯੋਧਾ ਤੇ ਫਰੰਟਲਾਈਨਰ ਵਜੋਂ ਵਿਚਰ ਰਿਹਾ ਹੈ|ਪੰਜਾਬੀ ਜਾਗਰਣ ਨੇ ਉਸ ਨਾਲ ਕੋਰੋਨਾ ਮਹਾਮਾਰੀ ਤੋਂ ਇਲਾਵਾ ਇਸ ਤੋਂ ਉਪਜੀਆਂ ਸਥਿਤੀਆਂ ਬਾਰੇ ਗੱਲਬਾਤ ਦੇ ਅੰਸ਼ ਇਸ ਤਰ੍ਹਾਂ ਰਹੇ|

ਸਵਾਲ: ਤੇਜਿੰਦਰ ਜੀ ਆਪਣੇ ਰਾਨੀਤਿਕ ਸਾਰ ਬਾਰੇ ਚਾਨਣਾਂ ਪਾਓ?

ਜਵਾਬ: ਮੇਰਾ ਸਬੰਧਤ ਗੁਜਰਾਤ ਰਹਿੰਦੇ ਇਕ ਸਿੱਖ ਕਿਸਾਨ ਪਰਿਵਾਰ ਨਾਲ ਹੈ 2004 ਵਿਚ ਮੈਂ ਆਰਐਸਐਸ ਨਾਲ ਜੁੜਿਆ ਤੇ ਗੁਜਰਾਤ ਰਹਿੰਦੇ ਕਿਸਾਨਾਂ ਦੀਆਂ ਸਮੱਸਿਆਵਾਂ ਹੱਲ ਕਰਾਉਣ ਲਈ ਮੋਹਰੀ ਭੂਮਿਕਾ ਨਿਭਾਈ|ਇਸ ਤੋਂ ਬਾਅਦ ਇਸ ਤੋਂ ਬਾਅਦ ਪਿਛਲੇ ਸਾਲ ਭਾਰਤੀ ਜਲਤਾ ਪਾਰਟੀ ਦੇ ਜਨਰਲ ਸਕੱਤਰ ਸਟੇਟ ਚੰਡੀਗੜ੍ਹ ਵਜੋਂ ਮੈਂ ਸੇਵਾ ਸੰਭਾਲੀ ਹੈ|

ਸਵਾਲ: ਚੰਡੀਗੜ੍ਹ 'ਚ ਕੋਰੋਨਾ ਦੇ ਕੇਸ ਜ਼ਿਆਦਾ ਆ ਰਹੇ ਹਨ ਕੇਂਦਰ 'ਚ ਤੁਹਾਡੀ ਸਰਕਾਰ ਹੈ ਕੀ ਕਰ ਰਹੀ ਹੈ?

ਜਵਾਬ: ਬਿਲਕੁੱਲ ਜੀ ਚੰਡੀਗੜ੍ਹ ਹੀ ਨਹੀਂ ਪੂਰਾ ਦੇਸ ਹੀ ਕੋਰੋਨਾ ਨਾਲ ਜੂਝ ਰਿਹਾ ਹੈ|ਹੁਣ ਤਕ ਦੇਸ਼ ਵਿਚ 1 ਲੱਖ 6ਹਰ ਦੇ ਨੇੜੇ-ਤੇੜੇ ਹੋ ਗਏ ਹਨ ਜਦ ਕਿ ਦੇਸ ਭਰ ਵਿਚ 4 ਹਜ਼ਾਰ ਤੋਂ ਜ਼ਿਆਦਾ ਮੌਤਾਂ ਹੋ ਗਈਆਂ|ਇਸੇ ਤਰ੍ਹਾਂ ਚੰਡੀਗੜ੍ਹ ਵਿਚ ਕੇਸ ਵਧੇ ਹਨ ਪਰ ਅਸੀਂ ਫੇਰ ਵੀ ਲੋਕਾਂ ਨੂੰ ਜਾਗਰੂਕ ਕਰਨ ਵਿਚ ਲੱਗੇ ਹੋਏ ਹਾਂ ਸਿਰਫ. ਬੀਜੇਪੀ ਪਾਰਟੀ ਹੀ ਆਪਣੇ ਪੱਧਰ 'ਤੇ ਚੰਡੀਗੜ੍ਹ ਵਿਚ ਇਸ ਵੇਲੇ ਸਮਾਜ ਸੇਵਾ ਦਾ ਕੰਮ ਕਰ ਰਹੀ ਹੈ|

ਸਵਾਲ: ਮਹਾਮਾਰੀ ਦੇ ਦੌਰ ਵਿਚ ਤੁਸੀਂ ਲੋਕਾਂ ਦੀ ਕਿੱਦਾਂ ਮੱਦਦ ਕੀਤੀ|

ਜਵਾਬ: ਸਾਡੀ ਪਾਰਟੀ ਬੀਜੇਪੀ ਬਹੁਤ ਸੁਹਿਰਦਤਾ ਨਾਲ ਇਸ ਵੇਲੇ ਮੋਰਚਾ ਸੰਭਲਿਆ ਹੋਇਆ ਹੈ|ਮਾਰਚ ਮਹੀਨੇ ਤੋਂ ਹੁਣ ਤਕ ਅਸੀਂ ਰੋਜ਼ਾਨਾਂ 15 ਤੋਂ 20 ਹਜ਼ਾਰ ਲੋੜਵੰਦ ਪਰਿਵਾਰਾਂ ਨੂੰ ਪ੍ਰ੍ਹਾਸਨ ਦੀ ਮੱਦਦ ਨਾਲ ਪਹੁੰਚਾ ਰਹੇ ਹਾਂ| ਇਸ ਤੋਂ ਇਲਾਵਾ ਮਾਸਕ,ਸੈਨੇਟਾਈਜ਼ਰ ਤੇ ਹੋਰ ਜ਼ਰੂਰੀ ਵਸਤੂਆਂ ਵੀ ਮੁਹੱਈਆਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਫਰੰਟਲਾਈਨਰ ਤੇ ਕੰਮ ਕਰਦੇ ਸਾਡੇ ਡਾਕਟਰ ਤੇ ਪੈਰਾਮੈਡੀਕਲ ਸਟਾਫ. ਤੋਂ ਇਲਾਵਾ ਸਫ਼ਾਈ ਸੇਵਕਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ|ਸਾਡੀ ਇਹ ਸੇਵਾ ਇਸ ਮਹਾਮਾਰੀ ਤੋਂ ਪਿੱਛਾ ਨਾ ਛੁੱਟ ਜਾਣ ਤਕ ਜਾਰੀ ਰਹੇਗੀ|


ਸਵਾਲ: ਇਹ ਉਪਰਾਲਾ ਇਕੱਲੀ ਭਾਜਪਾ ਹੀ ਕਰ ਰਹੀ ਹੈ ਜਾਂ ਕਿਸੇ ਹੋਰ ਸੰਸਥਾ ਦਾ ਵੀ ਯੋਗਦਾਨ ਰਿਹਾ?

ਜਵਾਬ: ਇਸ ਵਿਚ ਭਾਰਤੀ ਜਨਤਾ ਪਾਰਟੀ ਤੇ ਉਸ ਦੇ ਅਹੁਦੇਦਾਰਾਂ ਦਾ ਵੱਡਾ ਰੋਲ ਰਿਹਾ|ਸਾਡੀ ਚੰਡੀਗੜ੍ਹ ਦੀ ਟੀਮ ਨੇ ਇਹ ਟੀਚਾ ਮਿੱਥਿਆ ਸੀ ਕਿ ਖਾਸ ਕਰਕੇ ਇਸ ਖੇਤਰ ਵਿਚ ਕਿਸੇ ਨੂੰ ਵੀ ਦੋ ਵਕਤ ਦੀ ਰੋਟੀ ਤੋਂ ਵਾਂਝਾ ਨਹੀਂ ਰਹਿਣ ਦਿੱਤਾ ਜਾਵੇਗਾ|

ਸਵਾਲ: ਇਸ ਤੋਂ ਇਲਾਵਾ ਆਮ ਜਨਤਾ ਨੂੰ ਇਸ ਦੌਰ ਵਿਚ ਜਾਗਰੂਕ ਕਰਨ ਲਈ ਕੋਈ ਪ੍ਰੋਗਰਾਮ?

ਜਵਾਬ: ਸਾਡੀ ਕੋਸ਼ਿਸ਼ ਹੈ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਸ਼ੁਰੂ ਕੀਤੀਆਂ ਸਕੀਮਾਂ ਤੋਂ ਆਮ ਜਨਤਾ ਨੂੰ ਹੇਠਲੇ ਪੱਧਰ 'ਤੇ ਜਾਣੂੰ ਕਰਵਾਇਆ ਜਾਵੇ|ਨਵਾਂ ਪ੍ਰੋਗਰਾਮ ਅਰੋਗਿਆ ਸੇਤੂ ਐਪ ਹੈ ਜਿਸ ਨੂੰ ਵੱਡੇ ਪੱਧਰ 'ਤੇ ਆਮ ਜਨਤਾ ਵਿਚ ਲਿਜਾਣ ਲਈ ਮੈਂ ਕੰਮ ਰਿਹਾ ਹਾਂ|


ਸਵਾਲ: ਇਸ ਐਪ ਦਾ ਕੀ ਕੰਮ ਹੈ ਤੇ ਕਿੰਨੇ ਲੋਕਾਂ ਤਕ ਪੁੱਜ ਗਿਆ?

ਜਵਾਬ: ਭਾਰਤ ਦਾ ਹੀ ਨਹੀਂ ਦੁਨੀਆਂ ਦਾ ਸਭ ਤੋਂ ਤੇਜ਼ੀ ਨਾਲ ਡਾਊਨਲੋਅਡ ਹੋਣ ਵਾਲਾ ਐਪ ਹੈ ਅਰੋਗਿਆ ਸੇਤੂ|ਇਸ ਨਾਲ ਕੋਰੋਨਾ ਬਾਰੇ ਹਰ ਉਹ ਜਾਣਕਾਰੀ ਉਪਲਬਧ ਹੈ ਜਿਹੜਾ ਅੱਜ ਦੇ ਦੌਰ ਵਿਚ ਸਾਨੂੰ ਉਪਲਬਧ ਹੈ|ਇਹ ਅਜਿਹਾ ਐਪ ਹੈ ਜਿਸ ਦੇ ਮਾਧਿਅਮ ਨਾਲ ਸਾਡੇ ਆਲੇ ਦੁਆਲੇ ਦੇ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਜਾਣਕਾਰੀ ਮਿਲਦੀ ਹੈ| ਹੁਣ ਤਕ ਇਹ 10 ਕਰੋੜ ਲੋਕਾਂ ਨੇ ਡਾਊਨਲੋਅਡ ਕਰ ਲਿਆ ਜਿਹੜਾ ਸਭ ਤੋਂ ਜ਼ਿਆਦਾ ਡਾਊਨਲੋਅਡ ਹੋਣ ਵਾਲੇ ਐਪਸ ਵਿਚ ਸ਼ਾਮਿਲ ਹੋ ਗਿਆ ਹੈ|


ਸਵਾਲ: ਆਉਣ ਵਾਲੇ ਹੋਰਨਾ ਪ੍ਰੋਗਰਾਮ ਕੀ ਰਹਿਣਗੇ,ਤੇ ਅਜਿਹੇ ਸਮੇਂ ਵਿਚ ਕੋਈ ਸੁਨੇਹਾ?

ਜਵਾਬ: ਭਾਰਤੀ ਜਨਤਾ ਪਾਰਟੀ ਦੀ ਪਲਾਨਿੰਗ ਹੈ ਕਿ ਅਸੀਂ ਇਨ੍ਹੀਂ-ਦਿਨੀਂ ਰੋਟੀ ਕੱਪੜੇ ਤੋਂ ਵਾਂਝੇ ਲੋਕਾਂ ਦੀ ਮੱਦਦ ਕਰੀਏ ਤੇ ਅਸੀਂ ਪੂਰੀ ਸੁਹਿਰਦਤਾ ਨਾਲ ਕਰ ਰਹੇ ਹਾਂ|ਸਾਡਾ ਅਗਲਾ ਟੀਚਾ ਹੈ ਕਿ ਜਿਹੜੇ ਡਾਕਟਰਾਂ ਤੇ ਹੋਰ ਸਟਾਫ. ਕੋਲ ਮੁਢਲੇ ਸਾਜ਼ੋ-ਸਾਮਾਨ ਦੀ ਕਮੀ ਹੈ ਉਨ੍ਹਾ ਨੂੰ ਸਮਾਨ ਮੁਹੱਈਆ ਕਰਵਾਇਆ ਜਾਵੇ। ਮੈਂ ਇਸ ਦੌਰ ਵਿਚ ਇਹ ਕਹਿਣਾਂ ਚਹੁੰਦਾ ਹਾਂ ਕਿ ਸਾਨੂੰ ਸਾਰਿਆਂ ਨੂੰ ਇਸ ਮਹਾਮਾਰੀ ਦੇ ਸਮੇਂ ਵਿਚ ਇਕ ਮੰਚ 'ਤੇ ਇਕੱਠੇ ਹੋਕੇ ਲੜਨ ਦੀ ਜ਼ਰੂਰਤ ਹੈ|

Posted By: Amita Verma