ਸਤਵਿੰਦਰ ਧੜਾਕ, ਮੋਹਾਲੀ : ਗੈਂਗਸਟਰ ਸੁਖਪ੍ਰੀਤ ਬੁੱਢਾ ਖ਼ਿਲਾਫ਼ ਸ਼ਿਵ ਸੈਨਾ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇਣ 'ਤੇ ਆਈਪੀਸੀ ਦੀ ਧਾਰਾ 307 ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਸਬੰਧੀ ਪਿਛਲੇ ਦਿਨੀ ਇਕ ਅਡੀਓ ਵਾਇਰਲ ਹੋਈ ਸੀ, ਜਿਸ ਵਿਚ ਇਕ ਵਿਅਕਤੀ ਖੁਦ ਨੂੰ ਸੁਖਪ੍ਰੀਤ ਬੁੱਢਾ ਦੱਸ ਕੇ ਨਿਸ਼ਾਂਤ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਦੇ ਰਿਹਾ ਸੀ।

'ਟੀਮ ਪੰਜਾਬ' ਤੋਂ ਇੰਝ ਹੀ ਆਉਟ ਨਹੀਂ ਹੋਏ ਨਵਜੋਤ ਸਿੱਧੂ, ਜਾਣੋ 'ਗੁਰੂ' ਦੀ ਇਨਿੰਗ ਖ਼ਤਮ ਹੋਣ ਪਿੱਛੇ ਪੰਜ ਕਾਰਨ

ਇਸ ਤੋਂ ਬਾਅਦ ਨਿਸ਼ਾਂਤ ਨੇ ਉਸ ਵਿਅਕਤੀ ਖ਼ਿਲਾਫ਼ ਸ਼ਿਕਾਇਤ ਦਿੱਤੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ। ਦੱਸਣਾ ਬਣਦਾ ਹੈ ਕਿ ਬੁੱਢਾ ਬੰਬੀਹਾ ਗਰੁਪ ਦਾ ਰਿੰਗ ਲੀਡਰ ਦੱਸਿਆ ਜਾਂਦਾ ਹੈ ਜਿਸ 'ਤੇ ਹੱਤਿਆ ਤੋਂ ਇਲਾਵਾ ਹੋਰ ਕਈ ਮਾਮਲੇ ਦਰਜ ਹਨ। ਪੰਜਾਬ ਤੋਂ ਇਲਾਵਾ ਹਰਿਆਣਾ ਪੁਲਿਸ ਨੂੰ ਵੀ ਉਸ ਦੀ ਭਾਲ ਹੈ ਅਜੇ ਉਹ ਫਰਾਰ ਚੱਲ ਰਿਹਾ ਹੈ।

ਲਾਟਰੀ ਡਰਾਅ ਕੱਢਣ ਦੇ ਨਾਂ 'ਤੇ ਪਹਿਲਾਂ ਭੋਲੇ-ਭਾਲੇ ਲੋਕਾਂ ਨੂੰ ਬਣਾਇਆ ਠੱਗੀ ਦਾ ਸ਼ਿਕਾਰ ਤੇ ਫਿਰ...

Posted By: Amita Verma