ਸਤਵਿੰਦਰ ਸਿੰਘ ਧੜਾਕ, ਮੋਹਾਲੀ : ਪੰਜਾਬੀ ਸੰਗੀਤ ਜਗਤ ਦੇ ਉੱਘੇ ਸੰਗੀਤਕਾਰ ਸੁਰਿੰਦਰ ਬਚਨ ਦਾ ਮੰਗਲਵਾਰ ਨੂੰ ਦੇਹਾਂਤ ਹੋ ਗਿਆ ਹੈ। ਇਸ ਗੱਲ ਦੀ ਪੁਸ਼ਟੀ ਪੌਪ ਸਟਾਰ ਬਿੱਲ ਸਿੰਘ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਨੇ ਆਪਣੇ ਜੱਦੀ ਘਰ ਸੈਕਟਰ-20 ਵਿਖੇ ਆਖਰੀ ਸਾਹ ਲਏ। ਦੱਸਣਾ ਬਣਦਾ ਹੈ ਕਿ ਸੁਰਿੰਦਰ ਬਚਨ ਸੈਂਕੜੇ ਤੋਂ ਵੱਧ ਕਲਾਕਾਰਾਂ ਨੂੰ ਆਪਣੇ ਸੰਗੀਤ ਨਾਲ ਬੁਲੰਦੀਆਂ ਤਕ ਪਹੁੰਚਾ ਚੁੱਕੇ ਹਨ ਅਤੇ ਬੱਬੂ ਮਾਨ ਦੀ ਸਭ ਤੋਂ ਪਹਿਲੀ ਕੈਸੇਟ 'ਸੱਜਣ ਰੁਮਾਲ ਦੇ ਗਿਆ' 'ਚ ਵੀ ਸੁਰਿੰਦਰ ਬਚਨ ਨੇ ਸੰਗੀਤ ਦਿੱਤਾ ਸੀ।

Posted By: Seema Anand