ਤਰਲੋਚਨ ਸਿੰਘ ਸੋਢੀ, ਕੁਰਾਲੀ : ਕੈਨੇਡਾ ਦੇ ਸਰੀ ਦੀ ਸਟਰਾਅਬੇਰੀ ਹਿੱਲ ਲਾਇਬਰੇਰੀ ਨੇੜੇ ਭੇਤਭਰੇ ਹਾਲਾਤ ਦੌਰਾਨ ਅਚਾਨਕ ਬੇਕਾਬੂ ਹੋਈ ਇੱਕ ਤੇਜ਼ ਰਫ਼ਤਾਰ ਕਾਰ ਨੇ ਫੁੱਟਪਾਥ ਤੇ ਘਰ ਨੂੰ ਪੈਦਲ ਜਾ ਰਹੀ ਕੁਰਾਲੀ ਦੀ ਵਸਨੀਕ ਤੇ ਅੰਤਰਰਾਸ਼ਟਰੀ ਵਿਦਿਆਰਥਣ ਅਮਨਜੋਤ ਭਾਗੀ ਉਰਫ ਸ਼ਵੇਤਾ (22) ਨੂੰ ਆਪਣੀ ਲਪੇਟ ’ਚ ਲੈਂਦਿਆਂ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਇਸ ਭਿਆਨਕ ਹਾਦਸੇ ਦੌਰਾਨ ਉਸ ਦੀ ਸਰੀ ਦੇ ਇੱਕ ਹਸਪਤਾਲ ਦੇ ਵਿਚ ਮੌਤ ਹੋਣ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ। ਉਸ ਦੇ ਮਾਤਾ ਪਿਤਾ ਵੱਲੋਂ ਪੰਜਾਬ ਤੇ ਭਾਰਤ ਸਰਕਾਰ ਨੂੰ ਉਸ ਦੀ ਪੁੱਤਰੀ ਦੀ ਦੇਹ ਨੂੰ ਭਾਰਤ ਵਿਖੇ ਲਿਆਉਣ ਤੇ ਮਾਮਲੇ ਦੀ ਉੱਚ ਪੱਧਰ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਹੈ।

ਪੱਤਰਕਾਰਾਂ ਦੀ ਟੀਮ ਨੂੰ ਸਥਾਨਕ ਸ਼ਹਿਰ ਦੇ ਵਾਰਡ ਨੰਬਰ 9 ਦੇ ਵਸਨੀਕ ਸੰਜੀਵ ਕੁਮਾਰ ਭਾਗੀ ਨੇ ਭਰੇ ਮਨ ਨਾਲ ਜਾਣਕਾਰੀ ਸਾਝੀ ਕਰਦਿਆਂ ਦੱਸਿਆ ਕਿ ਉਸ ਦੀ ਪੁੱਤਰੀ ਅਮਨਜੋਤ ਭਾਗੀ (ਸ਼ਵੇਤਾ) ਦੀ ਬੀਤੀ ਰਾਤ ਕੈਨੇਡਾ ਦੇ ਵਿਚ ਪੈਂਦੇ ਸਰੀ ਦੀ ਸਟਰਾਅਬੇਰੀ ਹਿੱਲ ਲਾਇਬਰੇਰੀ ਨੇੜੇ ਭੇਤਭਰੇ ਹਲਾਤਾ ਦੌਰਾਨ ਅਚਾਨਕ ਬੇਕਾਬੂ ਹੋਈ ਇੱਕ ਤੇਜ਼ ਰਫ਼ਤਾਰ ਕਾਰ ਨੇ ਫੁੱਟਪਾਥ 'ਤੇ ਘਰ ਨੂੰ ਪੈਦਲ ਜਾ ਰਹੀ ਉਸ ਦੀ ਪੁੱਤਰੀ ਨੂੰ ਆਪਣੀ ਲਪੇਟ ’ਚ ਲੈਂਦਿਆਂ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਇਸ ਭਿਆਨਕ ਹਾਦਸੇ ਦੌਰਾਨ ਉਸ ਦੀ ਹਸਪਤਾਲ ਦੇ ਵਿਚ ਮੌਤ ਹੋਣ ਸਬੰਧੀ ਉਨ੍ਹਾਂ ਨੂੰ ਜਾਣਕਾਰੀ ਪ੍ਰਾਪਤ ਹੋਈ ਹੈ। ਉਸ ਨੇ ਦੱਸਿਆ ਕਿ ਉਸ ਨੂੰ ਬੀਤੀ ਰਾਤ ਸਰੀ ਤੋਂ ਉਸ ਦੀ ਪੁੱਤਰੀ ਦੀਆਂ ਜਾਣਕਾਰ ਲੜਕੀਆਂ ਦਾ ਫੋਨ ਆਇਆ ਕਿ ਉਨ੍ਹਾਂ ਦੀ ਪੁੱਤਰੀ ਦੀ ਇੱਕ ਹਾਦਸੇ ਦੌਰਾਨ ਮੌਤ ਹੋ ਗਈ ਹੈ। ਉਨ੍ਹਾਂ ਨੇ ਉਸ ਨੂੰ ਦੱਸਿਆ ਕਿ ਉਸ ਦੀ ਪੁੱਤਰ ਦੇਰ ਸ਼ਾਮ ਨੂੰ ਆਪਣੀ ਡਿਊਟੀ ਤੋਂ ਕੰਮ ਕਰਕੇ ਆਪਣੇ ਘਰ ਨੂੰ ਫੁੱਟਪਾਥ 'ਤੇ ਪੈਦਲ ਜਾ ਰਹੀ ਸੀ। ਇਸੇ ਦੌਰਾਨ ਭੇਤਭਰੇ ਹਾਲਾਤ ਦੌਰਾਨ ਅਚਾਨਕ ਬੇਕਾਬੂ ਹੋਈ ਇੱਕ ਤੇਜ਼ ਰਫ਼ਤਾਰ ਕਾਰ ਨੇ ਉਸ ਦੀ ਪੁੱਤਰੀ ਨੂੰ ਆਪਣੀ ਲਪੇਟ ’ਚ ਲੈਂਦਿਆਂ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ। ਉਸ ਨੇ ਦੱਸਿਆ ਕਿ ਬੇਕਾਬੂ ਹੋਏ ਕਾਰ ਵੱਲੋਂ ਉਸ ਦੀ ਪੁੱਤਰੀ ਨੂੰ ਦੂਰ ਤਕ ਫੁੱਟਪਾਥ 'ਤੇ ਘੜੀਸਦੀ ਲੈ ਗਈ। ਇਸ ਹਾਦਸੇ ਦੌਰਾਨ ਉਨ੍ਹਾਂ ਦੀ ਬੇਟੀ ਦੇ ਸਿਰ ਤੇ ਚਿਹਰੇ 'ਤੇ ਕਾਫ਼ੀ ਸੱਟਾਂ ਲੱਗੀਆਂ । ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਮੌਕੇ 'ਤੇ ਉੱਥੋਂ ਦੇ ਪੁਲਿਸ ਪ੍ਰਸ਼ਾਸਨ ਵੱਲੋਂ ਉਸ ਦੀ ਪੁੱਤਰੀ ਨੂੰ ਇਲਾਜ਼ ਲਈ ਐਬੂਲੈਂਸ ਰਾਹੀਂ ਕਿਸੇ ਹਸਪਤਾਲ ਦੇ ਵਿਚ ਵੀ ਲਿਜਾਇਆ ਗਿਆ ਜਿਥੇ ਹਸਪਤਾਲ ਦੇ ਵਿਚ ਡਾਕਟਰਾਂ ਦੀ ਟੀਮ ਵੱਲੋਂ ਉਸ ਦੀ ਪੁੱਤਰੀ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਪ੍ਰੰਤੂ ਉਸ ਦੀ ਪੁੱਤਰੀ ਉਥੇ ਹੀ ਦਮ ਤੋੜ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੱਸਿਆ ਕਿ ਉਹ ਇਸ ਘਟਨਾ ਸਬੰਧੀ ਜਾਣਕਾਰੀ ਲੈਣ ਲਈ ਆਪਣੇ ਪੱਧਰ 'ਤੇ ਵੀ ਸਰੀ ਦੀ ਪੁਲਿਸ ਨਾਲ ਸੰਪਰਕ ਕਰਨ ਦੀਆਂ ਕੋਸ਼ਿਸ਼ਾਂਕਰ ਰਹੇ ਹਨ।

ਅਮਨਜੋਤ ਭਾਗੀ ਨੇ ਕਰੀਬ ਤਿੰਨ ਸਾਲ ਪਹਿਲਾਂ ਸਥਾਨਕ ਗੌਰਮਿੰਟ ਕੰਨਿਆ ਸਕੂਲ ਤੋਂ ਬਾਰ੍ਹਵੀਂ ਦੀ ਪੜ੍ਹਾਈ ਚੰਗੇ ਨੰਬਰ ਲੈਕੇ ਪਾਸ ਕੀਤੀ ਸੀ। ਉਸ ਦੇ ਪਿਤਾ ਨੇ ਦੱਸਿਆ ਕਿ ਉਸ ਬੇਟੀ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ। ਉਸ ਨੇ ਦੱਸਿਆ ਕਿ ਬੇਟੀ ਦੀ ਕੈਨੇਡਾ ਵਿਚ ਉੱਚੇਰੀ ਪੜ੍ਹਾਈ ਕਰਨ ਦੀ ਇੱਛਾ ਪੂਰੀ ਕਰਨ ਨੂੰ ਲੈਕੇ ਉਨ੍ਹਾਂ ਵੱਲੋਂ ਆਪਣੀ ਬੇਟੀ ਨੂੰ ਇੱਥੋਂ ਕੈਨੇਡਾ ਵਿਖੇ ਪੜ੍ਹਾਈ ਕਰਨ ਲਈ ਲੱਖਾਂ ਰੁਪਏ ਖਰਚ ਕਰਕੇ ਭੇਜਿਆ ਗਿਆ ਸੀ। ਉਸ ਨੇ ਦੱਸਿਆ ਕਿ ਉਸ ਦੀ ਬੇਟੀ ਨੂੰ ਹਾਲੇ ਕੈਨੇਡਾ ਵਿਚ ਗਏ ਨੂੰ ਕਰੀਬ ਤਿੰਨ ਸਾਲ ਹੀ ਹੋਏ ਸਨ ਕਿ ਇਹ ਹਾਦਸਾ ਵਾਪਰ ਗਿਆ। ਇਸੇ ਦੌਰਾਨ ਸੰਜੀਵ ਕੁਮਾਰ ਭਾਗੀ ਤੇ ਉਸ ਦੇ ਪਰਵਾਰ ਵੱਲੋਂ ਪੰਜਾਬ ਤੇ ਭਾਰਤ ਸਰਕਾਰ ਨੂੰ ਉਸ ਦੀ ਬੇਟੀ ਦੀ ਦੇਹ ਨੂੰ ਇੱਥੇ ਭਾਰਤ ਵਿਖੇ ਲਿਆਉਣ ਤੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਕਰਵਾਉਣ ਤੇ ਕਥਿੱਤ ਦੋਸ਼ੀਆਂ ਵਿਰੁੱਧ ਸਖ਼ਤ ਕਰਵਾਈ ਕਰਨ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਅਮਰੀਕਾ ਰਹਿੰਦੇ ਆਪਣੇ ਚਾਚੇ ਰਾਜਿੰਦਰ ਸਿੰਘ ਨਾਲ ਵੀ ਇਸ ਸਬੰਧੀ ਸੰਪਰਕ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਚਾਚੇ ਰਾਜਿੰਦਰ ਸਿੰਘ ਅਮਰੀਕਾ ਤੋਂ ਕੈਨੇਡਾ ਵਿਖੇ ਪਹੁੰਚਣ ਦੌਰਾਨ ਇਸ ਸੰਬਧੀ ਪੁਲਿਸ ਪ੍ਰਸ਼ਾਸਨ ਨਾਲ ਗੱਲਬਾਤ ਕਰਕੇ ਜਾਣਕਾਰੀ ਲੈਣ ਦੌਰਾਨ ਲੋੜੀਂਦੀ ਕਾਰਵਾਈ ਕਰਨ ਲਈ ਅਪੀਲ ਕਰਨਗੇ। ਇਸੇ ਮੌਕੇ ਪਰਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਕੌਂਸਲਰ ਬਹਾਦਰ ਸਿੰਘ ਓਕੇ, ਕੌਂਸਲਰ ਭਾਵਨਾ ਸ਼ਰਮਾਂ, ਕੌਂਸਲਰ ਖੁਸ਼ਬੀਰ ਸਿੰਘ ਹੈਪੀ ਤੇ ਡਾਕਟਰ ਅਸ਼ਵਨੀ ਸ਼ਰਮਾਂ ਆਦਿ ਸਮਾਜ ਸੇਵੀ ਆਗੂਆਂ ਨੇ ਜਿਲ੍ਹਾ ਪ੍ਰਸ਼ਾਸਨ ,ਪੰਜਾਬ ਸਰਕਾਰ ਤੇ ਭਾਰਤ ਸਰਕਾਰ ਤੋਂ ਅਮਨਜੋਤ ਕੌਰ ਦੇ ਮਾਤਾ ਪਿਤਾ ਵੱਲੋਂ ਉਨ੍ਹਾਂ ਦੀ ਪੁੱਤਰੀ ਅਮਨਜੋਤ ਕੌਰ ਦੀ ਦੇਹ ਨੂੰ ਭਾਰਤ ਲਿਆਉਣ ਦੀ ਮੰਗ ਕੀਤੀ ਗਈ ਹੈ।

ਐਸਡੀਐਮ ਤੇ ਤਹਿਸੀਲਦਾਰ ਖਰੜ ਨੂੰ ਲੋੜੀਂਦੀ ਕਾਰਵਾਈ ਲਈ ਹਦਾਇਤਾਂ ਕੀਤੀਆਂ ਜਾਣਗੀਆਂ : ਡਿਪਟੀ ਕਮਿਸ਼ਨਰ

ਇਸੇ ਦੌਰਾਨ ਡੀਐਸਪੀ ਮੁੱਲਾਂਪੁਰ (ਖਰੜ ਜ਼ੋਨ -2) ਧਰਮਵੀਰ ਸਿੰਘ ਪੀਪੀਐਸ ਅਫ਼ਸਰ ਨਾਲ ਸੰਪਰਕ ਕਰਨ ਤੇ ਉਨ੍ਹਾਂ ਇਸ ਸੰਬਧੀ ਮਾਮਲਾ ਖਰੜ ਦੇ ਐਸਡੀਐਮ ਤੇ ਜਿਲ੍ਹਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ ਦੌਰਾਨ ਲੋੜੀਦੀ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਗਿਆ। ਦੂਜੇ ਪਾਸੇ ਇਸ ਸਬੰਧੀ ਸੰਪਰਕ ਕਰਨ 'ਤੇ ਐਸਡੀਐਮ ਖਰੜ ਰਵਿੰਦਰ ਸਿੰਘ ਨੇ ਮਾਮਲੇ ਤੋਂ ਅਣਜਾਣਤਾ ਦਾ ਪ੍ਰਗਟਾਵਾ ਕਰਦਿਆਂ ਸਬੰਧਿਤ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਤੁਰੰਤ ਹਦਾਇਤਾਂ ਕਰਨ ਦਾ ਭਰੋਸਾ ਦਿੱਤਾ ਗਿਆ। ਇਸੇ ਦੌਰਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਅਮਿਤ ਤਲਵਾੜ ਆਈਏਐਸ ਅਫ਼ਸਰ ਨਾਲ ਸੰਪਰਕ ਕਰਨ ਤੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਵੱਲੋਂ ਇਸ ਸੰਬਧੀ ਐਸਡੀਐਮ ਖਰੜ ਤੇ ਤਹਿਸੀਲਦਾਰ ਖਰੜ ਨੂੰ ਇਸ ਬਾਬਤ ਲੋੜੀਂਦੀ ਕਾਰਵਾਈ ਪਹਿਲ ਦੇ ਆਧਾਰ 'ਤੇ ਕਰਨ ਦੀਆਂ ਹਦਾਇਤਾਂ ਜਾਰੀ ਕਰਨ ਦਾ ਭਰੋਸਾ ਦਿਵਾਇਆ ਗਿਆ।

Posted By: Jagjit Singh