v> ਰਣਬੀਰ ਸਿੰਘ ਪੜ੍ਹੀ, ਡੇਰਾਬੱਸੀ : ਡੇਰਾਬੱਸੀ ਮੇਨ ਬਾਜ਼ਾਰ ਨੇੜੇ ਨਿਰਮਾਣ ਅਧੀਨ ਬਿਲਡਿੰਗ ਡਿੱਗਣ ਨਾਲ ਪੰਜ ਮਜ਼ਦੂਰ ਦੱਬੇ ਗਏ। ਜਿਨ੍ਹਾਂ 'ਚੋਂ ਇੱਕ ਮਜ਼ਦੂਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮੌਕੇ 'ਤੇ ਫਾਇਰ ਬ੍ਰਿਗੇਡ ਤੇ ਪ੍ਰਸ਼ਾਸਨਿਕ ਅਧਿਕਾਰੀ ਮਲਬਾ ਹਟਾਉਣ ਵਿੱਚ ਜੁਟੇ ਹੋਏ ਹਨ । ਜਾਣਕਾਰੀ ਮੁਤਾਬਕ ਸਵੇਰੇ ਇੱਕ ਨਿਰਮਾਣ ਅਧੀਨ ਬਿਲਡਿੰਗ ਡਿੱਗ ਗਈ। ਜਿੱਥੇ ਕਰੀਬ ਪੰਜ ਮਜ਼ਦੂਰ ਕੰਮ 'ਤੇ ਲੱਗੇ ਹੋਏ ਸਨ। ਇਨ੍ਹਾਂ 'ਚੋਂ ਇੱਕ ਮਜ਼ਦੂਰ ਦੀ ਮੌਕੇ 'ਤੇ ਹੀ ਮੌਤ ਹੋ ਗਈ । ਜਦੋਂ ਕਿ ਇਕ ਨੂੰ ਸੈਕਟਰ 32 'ਚ ਸਰਕਾਰੀ ਹਸਪਤਾਲ ਡੇਰਾਬੱਸੀ ਵਿਖੇ ਪਹੁੰਚਾਇਆ ਗਿਆ ਹੈ। ਜਦੋਂ ਕਿ ਬਾਕੀਆਂ ਨੂੰ ਮਲਬੇ 'ਚੋਂ ਕੱਢਣ ਲਈ ਪ੍ਰਸ਼ਾਸਨ ਅਧਿਕਾਰੀ ਜੁਟੇ ਹੋਏ ਹਨ ।

ਇਸ ਦੌਰਾਨ ਮੌਕੇ 'ਤੇ ਐੱਨਡੀਆਰਐੱਫ ਦੀ ਟੀਮ ਪੰਚਕੂਲਾ ਤੋਂ ਪਹੁੰਚੀ ਹੈ ਜੋ ਬਚਾਅ ਕਾਰਜਾਂ 'ਚ ਜੁਟੀ ਹੋਈ ਹੈ। ਇਸ ਦੌਰਾਨ ਦੋ ਮ੍ਰਿਤਕ ਮਜ਼ਦੂਰਾਂ ਨੂੰ ਕੱਢ ਲਿਆ ਗਿਆ ਹੈ ਜਦ ਕਿ ਤੀਸਰੇ ਮਜ਼ਦੂਰ ਦੀ ਵੀ ਮੌਤ ਹੋ ਗਈ ਹੈ। ਜਿਸ ਦੀ ਲਾਸ਼ ਕੱਢਣ ਲਈ ਐੱਨਡੀਆਰਐੱਫ ਦੀ ਟੀਮ ਡਟੀ ਹੋਈ ਹੈ ।

Posted By: Rajnish Kaur