v> ਸਤਵਿੰਦਰ ਸਿੰਘ ਧੜਾਕ, ਮੋਹਾਲੀ : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ‘ਚ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦੀ ਅਗਵਾਈ ‘ਚ ਕਰਵਾਏ ਜਾ ਰਹੇ ਵਿੱਦਿਅਕ ਮੁਕਾਬਲਿਆਂ ਤਹਿਤ ਪੋਸਟਰ ਬਣਾਉਣ ਦੇ ਮੁਕਾਬਲੇ ‘ਚ ਰਾਜ ਦੇ ਸਰਕਾਰੀ ਸਕੂਲਾਂ ਦੇ 23196 ਬੱਚਿਆਂ ਨੇ ਹਿੱਸਾ ਲਿਆ ਹੈ। ਇਸ ਤਰ੍ਹਾਂ ਹੁਣ ਤਕ ਹੋਏ ਛੇ ਮੁਕਾਬਲਿਆਂ ‘ਚ 1.5 ਲੱਖ ਤੋਂ ਵਧੇਰੇ ਵਿਦਿਆਰਥੀ ਹਿੱਸਾ ਲੈ ਚੁੱਕੇ ਹਨ। ਪੋਸਟਰ ਮੇਕਿੰਗ ਮੁਕਾਬਲੇ ‘ਚ ਪ੍ਰਤੀਯੋਗੀਆਂ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਫਲਸਫੇ, ਸਿੱਖਿਆਵਾਂ ਤੇ ਕੁਰਬਾਨੀ ‘ਤੇ ਅਧਾਰਿਤ ਪੋਸਟਰ ਬਣਾ ਕੇ, ਗੁਰੂ ਜੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ ਹੈ। ਇੰਨ੍ਹਾਂ ਮੁਕਾਬਲਿਆਂ ‘ਚ ਸੈਕੰਡਰੀ ਵਿੰਗ ਦੇ 7612, ਮਿਡਲ ਵਿੰਗ ਦੇ 7260 ਅਤੇ ਪ੍ਰਾਇਮਰੀ ਵਿੰਗ ਦੇ 8324 ਵਿਦਿਆਰਥੀਆਂ ਨੇ ਹਿੱਸਾ ਲਿਆ। ਇੰਨ੍ਹਾਂ ‘ਚ ਵਿਸ਼ੇਸ਼ ਲੋੜਾਂ ਵਾਲੇ 350 ਬੱਚੇ ਵੀ ਸ਼ਾਮਲ ਹਨ। ਲਗਾਤਾਰ ਛੇਵੀਂ ਪ੍ਰਤੀਯੋਗਤਾ ‘ਚ ਪਟਿਆਲਾ ਜਿਲ੍ਹੇ ਨੇ ਸਭ ਤੋਂ ਵੱਡੀ ਗਿਣਤੀ ‘ਚ ਹਿੱਸਾ ਲੈਣ ਦਾ ਮਾਣ ਪ੍ਰਾਪਤ ਕੀਤਾ ਹੈ। ਪਟਿਆਲਾ ਜਿਲ੍ਹੇ ਦੇ 3898 ਵਿਦਿਆਰਥੀਆਂ ਨੇ ਹਿੱਸਾ ਲੈ ਕੇ, ਆਪਣੀ ਸਰਦਾਰੀ ਕਾਇਮ ਰੱਖੀ। ਜਲੰਧਰ ਜਿਲ੍ਹੇ ਨੇ 3526 ਪ੍ਰਤੀਯੋਗੀਆਂ ਨਾਲ ਦੂਸਰਾ, ਫ਼ਾਜ਼ਿਲਕਾ ਜਿਲ੍ਹੇ ਨੇ 2959 ਪ੍ਰਤੀਯੋਗੀਆਂ ਨਾਲ ਤੀਸਰਾ ਸਥਾਨ ਹਾਸਿਲ ਕੀਤਾ। ਪ੍ਰਾਇਮਰੀ ਵਿੰਗ ਪਟਿਆਲਾ ਨੇ 2854 ਪ੍ਰਤੀਯੋਗੀਆਂ ਸਦਕਾ ਸਾਰੇ ਵਿੰਗਾਂ ‘ਚੋਂ ਪਹਿਲਾ ਸਥਾਨ ਹਾਸਿਲ ਕੀਤਾ। ਪ੍ਰਾਇਮਰੀ ਵਰਗ ‘ਚ ਪਟਿਆਲਾ ਜਿਲ੍ਹੇ ਨੇ 2854 ਨਾਲ ਪਹਿਲਾ, ਫ਼ਾਜ਼ਿਲਕਾ ਨੇ 2740 ਨਾਲ ਦੂਸਰਾ ਤੇ ਜਲੰਧਰ ਨੇ 418 ਨਾਲ ਤੀਸਰਾ, ਮਿਡਲ ਵਰਗ ‘ਚ ਜਲੰਧਰ 1579 ਪ੍ਰਤੀਯੋਗੀਆਂ ਨਾਲ ਪਹਿਲੇ, ਸੰਗਰੂਰ ਨੇ 733 ਨਾਲ ਦੂਸਰਾ ਤੇ ਬਰਨਾਲਾ ਨੇ 540 ਨਾਲ ਤੀਸਰਾ, ਸੈਕੰਡਰੀ ਵਿੰਗ ‘ਚ ਜਲੰਧਰ 1529 ਪ੍ਰਤੀਯੋਗੀਆਂ ਨਾਲ ਪਹਿਲੇ, ਸੰਗਰੂਰ ਨੇ 667 ਨਾਲ ਦੂਸਰਾ ਤੇ ਬਰਨਾਲਾ ਜਿਲ੍ਹਾ 529 ਪ੍ਰਤੀਯੋਗੀਆਂ ਨਾਲ ਤੀਸਰੇ ਸਥਾਨ ‘ਤੇ ਰਿਹਾ। ਪ੍ਰਾਇਮਰੀ ਵਰਗ ਦੇ ਬਲਾਕਾਂ ‘ਚੋਂ ਖੂਹੀਆਂ ਸਰਵਰ (ਫਾਜਿਲਕਾ) ਬਲਾਕ ਨੇ 1460 ਪ੍ਰਤੀਯੋਗੀਆਂ ਨਾਲ ਪਹਿਲਾ, ਭਾਦਸੋਂ-1 (ਪਟਿਆਲਾ) ਨੇ 940 ਨਾਲ ਦੂਸਰਾ ਤੇ ਫਾਜਿਲਕਾ-1 ਨੇ 875 ਨਾਲ ਤੀਸਰਾ, ਮਿਡਲ ਵਰਗ ‘ਚ ਬਰਨਾਲਾ ਬਲਾਕ 279 ਪ੍ਰਤੀਯੋਗੀਆਂ ਨਾਲ ਪਹਿਲੇ, ਆਦਮਪੁਰ (ਜਲੰਧਰ) ਨੇ 244 ਨਾਲ ਦੂਸਰਾ ਤੇ ਜਲੰਧਰ ਈਸਟ-4 ਨੇ 147 ਨਾਲ ਤੀਸਰਾ, ਸੈਕੰਡਰੀ ਵਿੰਗ ‘ਚ ਬਰਨਾਲਾ ਬਲਾਕ ਨੇ 259 ਨਾਲ ਪਹਿਲਾ, ਆਦਮਪੁਰ (ਜਲੰਧਰ) ਨੇ 256 ਪ੍ਰਤੀਯੋਗੀਆਂ ਨਾਲ ਦੂਸਰਾ ਤੇ ਮਹਿਲ ਕਲਾਂ (ਬਰਨਾਲਾ) ਨੇ 147 ਨਾਲ ਤੀਸਰਾ ਸਥਾਨ ਹਾਸਿਲ ਕੀਤਾ।

Posted By: Ramanjit Kaur