ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ : ਪੰਜਾਬ ਦੇ ਸਿੱਖਿਆ ਵਿਭਾਗ ਆਨਲਾਈਨ ਬਦਲੀ ਪਾਲਿਸੀ ਨੂੰ ਲਾਗੂ ਕਰਨ ਤੋਂ ਬਾਅਦ ਮੰਗਲਵਾਰ ਨੂੰ ਇਸ ਪਾਲਿਸੀ ਤਹਿਤ ਬਦਲੀਆਂ ਦੀ ਪਹਿਲੀ ਸੂਚੀ ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਾਰੀ ਕਰ ਦਿੱਤੀ ਹੈ । ਪੰਜਾਬ 'ਚ ਪਹਿਲੀ ਵਾਰ ਹੋਵੇਗਾ ਕਿ ਬਦਲੀਆਂ ਹੁਣ ਆਨ-ਲਾਈਨ ਅਪਲਾਈ ਹੋਣਗੀਆਂ ਜਿਸ 'ਚ ਕਾਰਗੁਜ਼ਾਰੀ ਨਿਰਭਰ ਕਰੇਗੀ। ਵਿਭਾਗ ਦੇ ਸੂਤਰਾਂ ਤੋਂ ਖ਼ਬਰ ਮਿਲੀ ਹੈ ਕਿ ਬਦਲੀਆਂ ਦੀ ਪਹਿਲੀ ਸੂਚੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਰੀ ਕੀਤੀ ਹੈ । ਖ਼ਬਰ ਹੈ ਕਿ ਇਸ ਨੀਤੀ ਤਹਿਤ 4 ਹਜ਼ਾਰ ਅਧਿਆਪਕਾਂ ਦੀਆਂ ਬਦਲੀਆਂ ਹੋਣਗੀਆਂ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਿੱਖਿਆ ਵਿਭਾਗ ਵਿਚ ਬਦਲੀਆਂ ਦਾ ਦੌਰ ਬਹੁਤ ਪੇਚੀਦਾ ਬਣਿਆ ਹੋਇਆ ਸੀ, ਜਿਸ ਵਿਚ ਸਿਆਸੀ ਲੋਕਾਂ ਦਾ ਜ਼ਿਆਦਾ ਦਖ਼ਲ ਰਹਿੰਦਾ ਹੈ।

ਸਕੱਤਰ ਸਕੂਲੀ ਸਿੱਖਿਆ ਕ੍ਰਿਸ਼ਨ ਕੁਮਾਰ ਨੇ ਇਸ ਪਾਲਿਸੀ ਨੂੰ ਬਣਾਉਣ ਲਈ ਤਿੰਨ ਮਹੀਨੇ ਪਹਿਲਾਂ ਖਾਤਾ ਤਿਆਰ ਕੀਤਾ ਸੀ, ਜਿਸ 'ਚੋਂ ਹਰ ਤਰ੍ਹਾਂ ਦੀਆਂ ਕਮੀਆਂ ਨੂੰ ਦੇਖ ਕੇ ਲਾਗੂ ਕੀਤਾ ਗਿਆ ਹੈ। ਇਸ ਪਾਲਿਸੀ ਨਾਲ ਅਧਿਆਪਕਾਂ ਨੂੰ ਬਦਲੀ ਕਰਾਉਣ ਲਈ ਕਿਸੇ ਦੀ ਸਿਫ਼ਾਰਿਸ਼ ਨਹੀਂ ਬਲਕਿ ਖੁਦ ਦੀ ਪ੍ਰਤਿਭਾ ਸਾਬਿਤ ਕਰਨੀ ਪਵੇਗੀ ਅਤੇ ਇਕੋ ਇਹ ਪਾਲਿਸੀ ਸਿੰਗਲ ਵਿੰਡੋ ਦਾ ਕੰਮ ਕਰੇਗੀ। ਦੱਸਣਾ ਬਣਦਾ ਹੈ ਕਿ ਸਿੱਖਿਆ ਵਿਭਾਗ ਨੇ 7 ਜੁਲਾਈ ਤੋਂ ਅਰਜ਼ੀਆਂ ਮੰਗੀਆਂ ਸਨ, ਜਿਸ ਵਿਚ ਅਧਿਆਪਕਾਂ ਨੂੰ ਗ਼ਲਤੀਆਂ ਦਰੁੱਸਤ ਕਰਨ ਦਾ ਮੌਕਾ ਦਿੱਤਾ ਗਿਆ ਸੀ ਤੇ ਆਖਰੀ ਮਿਤੀ 28 ਜੁਲਾਈ ਨੂੰ ਰੱਖੀ ਗਈ ਜਿਸ ਵਿਚ 4 ਹਜ਼ਾਰ ਅਧਿਆਪਕਾਂ ਨੇ ਅਪਲਾਈ ਕਰ ਦਿੱਤਾ ਸੀ ਜਿਨ੍ਹਾਂ ਦੀਆਂ ਬਦਲੀਆਂ ਅੱਜ (ਮੰਗਲਵਾਰ ) ਨੂੰ ਹੋ ਜਾਣਗੀਆਂ।

Posted By: Jaskamal