ਪੰਜਾਬੀ ਜਾਗਰਣ ਟੀਮ, ਮੋਹਾਲੀ : ਮੋਹਾਲੀ 'ਚ ਕੋਰੋਨਾ ਦੀ ਦੁਬਾਰਾ ਦਸਤਕ ਹੋਈ ਹੈ। ਨਵਾਂ ਗਰਾਓਂ 'ਚ ਜਣੇਪੇ ਦੌਰਾਨ ਇਕ ਔਰਤ ਨੂੰ ਕੋਰੋਨਾ ਪਾਜ਼ੇਟਿਵ ਆਉਣ ਨਾਲ ਹੁਣ ਦੁਬਾਰਾ ਐਕਟਿਵ ਕੇਸ ਦੀ ਸ਼ੁਰੂਆਤ ਜਦ ਕਿ ਜ਼ਿਲ੍ਹੇ 'ਚ ਕੁੱਲ ਮਰੀਜ਼ਾਂ ਦੀ ਗਿਣਤੀ 105 ਤੋਂ ਵੱਧ ਕੇ 106 ਹੋ ਗਈ ਹੈ। ਇਸ ਤੋਂ ਪਹਿਲਾਂ 105 ਮਰੀਜ਼ ਤੰਦਰੁਸਤ ਹੋਕੇ ਘਰ ਭੇਜ ਦਿੱਤੇ ਗਏ ਹਨ ਤੇ ਹੁਣ ਇਹ ਪਹਿਲਾ ਐਕਟਿਵ ਕੇਸ ਹੈ ਜਿਸ ਨੂੰ ਪੀਜੀਆਈ ਦਾਖ਼ਲ ਕਰਵਾ ਦਿੱਤਾ ਗਿਆ ਹੈ। ਪਤਾ ਲੱਗਿਆ ਹੈ ਕਿ ਔਰਤ ਦਾ ਸੈਕਟਰ -16 'ਚ ਜਣੇਪਾ ਹੋਇਆ ਹੈ ਜਿਸ ਤੋਂ ਬਾਅਦ ਇਹ ਵਾਇਰਸ ਦੀ ਲਪੇਟ 'ਚ ਆ ਗਈ।

Posted By: Amita Verma