ਮੋਹਾਲੀ, ਜੇਐੱਨਐੱਨ : ਚੰਡੀਗੜ੍ਹ ’ਚ ਵੀਕੈਂਡ ਲਾਡਕਾਊਨ ਲਗਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ। ਹਾਲਾਂਕਿ ਮੋਹਾਲੀ ’ਚ ਫਿਲਹਾਲ ਲਾਕਡਾਊਨ ਨਹੀਂ ਲੱਗੇਗਾ। ਡੀਸੀ ਗਿਰੀਸ਼ ਦਿਆਲਨ ਨੇ ਕਿਹਾ ਕਿ ਲਾਕਡਾਊਨ ਨਾਲ ਕੰਮ-ਧੰਦੇ ਪ੍ਰਭਾਵਿਤ ਹੋ ਜਾਂਦੇ ਹਨ। ਚੰਡੀਗੜ੍ਹ ’ਚ ਵੀਕੈਂਡ ਲਾਕਡਾਊਨ ਤੇ ਕਰਫਿਊ ਲਗਾਏ ਜਾਣ ਦੇ ਬਾਅਦ ਡੀਸੀ ਨੇ ਕਿਹਾ ਕਿ ਲੋਕਾਂ ਨੂੰ ਇਸ ਤੋਂ ਦਿੱਕਤ ਹੁੰਦੀ ਹੈ। ਇਸ ਲਈ ਕੰਪਲੀਟ ਲਾਕਡਾਊਨ ਤੇ ਕਰਫਿਊ ਲਗਾਉਣ ਦਾ ਫਿਲਹਾਲ ਕੋਈ ਇਰਾਦਾ ਨਹੀਂ ਹੈ। ਹਾਲਾਂਕਿ ਪ੍ਰਸ਼ਾਸਨ ਨੇ ਸ਼ੁੱਕਰਵਾਰ ਤੋਂ ਵਿਆਹ ’ਚ ਸ਼ਾਮਲ ਹੋਣ ਵਾਲੇ ਲੋਕਾਂ ਦੀ ਗਿਣਤੀ 20 ਕਰ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਉਹ ਖੁਦ ਤੇ ਐੱਸਐੱਸਪੀ ਸਤਿੰਦਰ ਸਿੰਘ ਮੈਰਿਜ਼ ਪੈਲਸ ਤੇ ਮਾਰਕੀਟ ’ਚ ਜਾਂਚ ਕਰਨਗੇ। ਇਹ ਸ਼ੁੱਕਰਵਾਰ ਤੋਂ ਹੀ ਸ਼ੁਰੂ ਹੋ ਰਿਹਾ ਹੈ। ਲੋਕ ਰਾਤ 9 ਵਜੇ ਤੋਂ ਬਾਅਦ ਬੇਵਜ੍ਹਾ ਬਾਹਰ ਨਾ ਨਿਕਲਣ।


ਲੋਕ ਲਗਵਾਉਣ ਵੈਕਸੀਨ

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕੋਵਿਡ ਦਾ ਇਲਾਜ ਵੈਕਸੀਨ ਹੈ, ਇਸ ਲਈ ਲੋਕ ਟੀਕਾ ਲਗਵਾਉਣ। ਦਿਆਲਨ ਨੇ ਕਿਹਾ ਕਿ ਮੋਹਾਲੀ ’ਚ ਇਕ ਹਿੱਟ ਮੈਪ ਤਿਆਰ ਕੀਤਾ ਜਾ ਰਿਹਾ ਹੈ। ਜ਼ਿਆਦਾਤਰ ਕੇਸ ਆਰ ਰਹੇ ਹਨ, ਕੰਟੇਨਮੈਂਟ ਜ਼ੋਨ ਬਣਾਏ ਜਾਣਗੇ। ਉਨ੍ਹਾਂ ਨੇ ਕਿਹਾ ਕਿ ਲੋਕਾਂ ਨੇ ਰੋਜ਼-ਰੋਜ਼ ਕੰਮ ਕਰਨੇ ਹੁੰਦੇ ਹਨ। ਕਈ ਲੋਕ ਹਰ ਰੋਜ਼ ਆਪਣੀ ਕਮਾਈ ਕਰਕੇ ਹੀ ਗੁਜ਼ਾਰਾ ਕਰਦੇ ਹਨ। ਇਸ ਲਈ ਲਾਕਡਾਊਨ ਤੋਂ ਗੁਰੇਜ਼ ਕੀਤਾ ਜਾ ਰਿਹਾ ਹੈ।

Posted By: Sarabjeet Kaur