ਜੇਐੱਨਐੱਨ, ਮੋਹਾਲੀ : ਮੋਹਾਲੀ 'ਚ ਵੀਰਵਾਰ ਸਵੇਰੇ ਐੱਸਐੱਸਪੀ ਕੋਠੀ ਨੇੜੇ ਫੇਜ਼ 3ਏ ਦੀ ਡਿਵਾਇਡਿੰਗ ਰੋਡ 'ਤੇ 500,100 ਤੇ 50 ਰੁਪਏ ਦੇ ਨੋਟ ਬਰਾਮਦ ਹੋਏ ਹਨ। ਐੱਸਐੱਸਆਈ ਸੁਰਜੀਤ ਨੇ ਦੱਸਿਆ ਕਿ ਸੜਕ ਤੋਂ ਕਰੀਬ ਚਾਰ ਹਜ਼ਾਰ ਰੁਪਏ ਬਰਾਮਦ ਹੋਏ ਹਨ, ਜਿਸ ਕਿਸੇ ਰਾਹਗੀਰ ਨੇ ਦੇਖ ਕੇ ਪੁਲਿਸ ਨੂੰ ਫੋਨ ਕੀਤਾ ਸੀ।

ਪੁਲਿਸ ਦਾ ਕਹਿਣਾ ਹੈ ਕਿ ਕੁਝ ਦਿਨੀਂ ਪਹਿਲਾਂ ਸੋਸ਼ਲ ਮੀਡੀਆ 'ਤੇ ਦਿੱਲੀ ਜਮਾਤ ਤੋਂ ਪਰਤੇ ਇਕ ਨੌਜਵਾਨ ਦੀ ਵੀਡੀਓ ਵਾਇਰਲ ਹੋਈ ਸੀ, ਜਿਸ 'ਚ ਨੌਜਵਾਨ ਨੋਟਾਂ ਨੂੰ ਥੁੱਕ ਲਗਾ ਕੇ ਸੜਕ 'ਤੇ ਸੁੱਟ ਰਿਹਾ ਸੀ। ਉਹ ਨੌਜਵਾਨ ਖ਼ੁਦ ਨੂੰ ਵੀਡੀਓ 'ਚ ਕੋਰੋਨਾ ਪੌਜ਼ਿਟਿਵ ਦੱਸ ਰਿਹਾ ਸੀ। ਪੁਲਿਸ ਦਾ ਕਹਿਣਾ ਹੈ ਕਿ ਲੋਕਾਂ 'ਚ ਵੀ ਉਸ ਵੀਡੀਓ ਨੂੰ ਦੇਖ ਕੇ ਕੋਰੋਨਾ ਦਾ ਡਰ ਬੈਠ ਗਿਆ ਹੈ, ਜਿਸ ਕਾਰਨ ਲੋਕ ਹੁਣ ਸੜਕ 'ਤੇ ਮਿਲੇ ਨੋਟ ਵੀ ਨਹੀਂ ਚੁੱਕ ਰਹੇ।

ਐੱਸਐੱਸਆਈ ਸੁਰਜੀਤ ਨੇ ਦੱਸਿਆ ਕਿ ਫਿਲਹਾਲ ਨੋਟਾਂ ਨੂੰ ਕਬਜ਼ੇ 'ਚ ਲੈ ਕੇ ਇਕ ਲਿਫਾਫੇ 'ਚ ਬੰਦ ਕਰ ਕੇ ਰੱਖ ਲਿਆ ਹੈ। ਉਨ੍ਹਾਂ ਕਿਹਾ ਕਿ ਮਾਮਲਾ ਆਲਹਾ ਅਧਿਕਾਰੀਆਂ ਨੂੰ ਦੱਸਿਆ ਗਿਆ ਹੈ। ਐੱਸਐੱਚਓ ਰਾਜੀਵ ਕੁਮਾਰ ਨੇ ਦੱਸਿਆ ਕਿ ਹੈੱਲਥ ਵਿਭਾਗ ਨਾਲ ਗੱਲ ਕਰਨ ਤੋਂ ਬਾਅਦ ਇਨ੍ਹਾਂ ਨੂੰ ਡਿਸਟ੍ਰਾਅ ਕਰਨ ਦੇ ਬਾਰੇ 'ਚ ਰਾਇ ਲਈ ਜਾ ਰਹੀ ਹੈ।

Posted By: Amita Verma