ਰਣਜੀਤ ਸਿੰਘ ਰਾਣਾ, ਐੱਸਏਐੱਸ ਨਗਰ : ਕੁਝ ਦਿਨ ਪਹਿਲਾਂ ਏਅਰਪੋਰਟ ਰੋਡ ਉੱਤੇ ਬਣੇ ਸ਼ਰਾਬ ਦੇ ਠੇਕੇ ਦੇ ਨੇੜਿਓਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਸੀ ਜਿਸ ਨੂੰ ਪਹਿਲੀ ਨਜ਼ਰੇ ਵੇਖਣ ਵਿੱਚ ਇਹ ਕਤਲ ਦਾ ਮਾਮਲਾ ਲਗਦਾ ਸੀ। ਇਸ ਸੰਬੰਧੀ ਬਲੌਂਗੀ ਪੁਲਿਸ ਵੱਲੋਂ ਕਤਲ ਦਾ ਕੇਸ ਦਰਜ ਕਰਕੇ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਗਈ ਸੀ। ਬਲੌਂਗੀ ਪੁਲਿਸ ਦੇ ਮੁਖੀ ਪੈਰੀਵਿੰਕਲ ਗਰੇਵਾਲ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਮੁਕੇਸ਼ ਕੁਮਾਰ ਵਾਸੀ ਬਿਹਾਰ ਵਜੋਂ ਹੋਈ ਸੀ। ਇਸ ਬਾਰੇ ਐੱਸਐੱਚਓ ਗਰੇਵਾਲ ਨੇ ਹੋਰ ਜਾਣਕਾਰੀ ਹੋਈ ਦਿੰਦੇ ਹੋਏ ਦੱਸਿਆ ਕਿ ਇਸ ਸੰਬੰਧ ਵਿਚ ਪੁਲਿਸ ਵੱਲੋਂ ਪਹਿਲਾਂ ਹੀ ਸੁਰਜੀਤ ਕੁਮਾਰ ਵਾਸੀ ਊਧਮ ਸਿੰਘ ਕਾਲੋਨੀ ਬਲੌਂਗੀ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ਅਤੇ ਅੱਜ ਉਸ ਦੇ ਸਾਥੀ ਗੋਪਾਲ ਸਿੰਘ ਵਾਸੀ ਬਿਹਾਰ ਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Posted By: Jagjit Singh