ਸਤਵਿੰਦਰ ਸਿੰਘ ਧੜਾਕ, ਮੋਹਾਲੀ : ਸੀਆਈਏ ਸਟਾਫ਼ ਮੋਹਾਲੀ ਨੇ ਵਿਅਕਤੀ ਪਾਸੋਂ ਚੌਵੀ ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਹਨ। ਵਿਅਕਤੀ ਦੀ ਪਛਾਣ ਦਲਜਿੰਦਰ ਸਿੰਘ ਉਰਫ ਜਿੰਦਰ ਵਜੋਂ ਹੋਈ ਹੈ ਜਿਹੜਾ ਕਿ ਪਿੰਡ ਮੱਕੜਿਆਂ ਦਾ ਰਹਿਣ ਵਾਲਾ ਹੈ ਜਿਸ ਨੂੰ ਮਜਾਤ ਟੀ-ਪੁਆਇੰਟ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਅਧਿਕਾਰੀ ਸੁਖਮੰਦਰ ਸਿੰਘ ਨੇ ਦੱਸਿਆ ਕਿ ਵਿਅਕਤੀ ਆਪਣੇ ਪਿੰਡ ਮੱਕੜਿਆਂ ਤੋਂ ਗੋਲੀਆਂ ਦੀ ਸਪਲਾਈ ਕਰਨ ਜਾ ਰਿਹਾ ਸੀ।

ਪ੍ਰਾਪਟੀ ਲਈ ਰਿਸ਼ਤੇ ਦਾ ਖ਼ੂਨ, ਪੁੱਤਰ ਨੇ Girl Friend ਨਾਲ ਮਿਲ ਕੇ ਕੀਤਾ ਇਹ ਕਾਰਾ

ਇਸ ਦੌਰਾਨ ਕਿਸੇ ਖਾਸ ਮੁਖਬਰ ਤੋਂ ਇਤਲਾਹ ਮਿਲੀ ਸੀ, ਜਿਸ ਦੌਰਾਨ ਇਸ ਨੂੰ ਮਜਾਤ ਟੀ-ਪੁਆਇੰਟ 'ਤੇ ਰੋਕ ਕੇ ਤਲਾਸ਼ੀ ਲਈ ਗਈ ਤਾਂ ਇਸ ਪਾਸੋਂ ਲੋਮੋਟਿਲ ਸਾਲਟ ਦੀਆਂ 24 ਹਜ਼ਾਰ ਗੋਲੀਆਂ ਬਰਾਮਦ ਹੋਈਆਂ। ਉਨ੍ਹਾਂ ਦੱਸਿਆ ਕਿ ਇਹ ਵਿਅਕਤੀ ਪਿੰਡ ਮਜਾਤ ਵਿਖੇ ਆਪਣਾ ਇਕ ਹੋਟਲ ਚਲਾਉਂਦਾ ਹੈ ਅਤੇ ਹੋਟਲ ਦੀ ਆੜ ਵਿਚ ਇਹ ਨਸ਼ੀਲੀ ਗੋਲੀਆਂ ਦਾ ਪਿਛਲੇ ਕਈ ਸਾਲਾਂ ਤੋਂ ਧੰਦਾ ਕਰ ਰਿਹਾ ਸੀ। ਪੁਲਿਸ ਨੇ ਫੜੇ ਗਏ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨੂੰ ਖਰੜ ਅਦਾਲਤ ਵਿਚ ਅੱਜ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਹਾਸਿਲ ਕਰਕੇ ਕੇਸ ਦੀ ਤਹਿ ਤਕ ਪੁੱਜਿਆ ਜਾਵੇਗਾ।

Posted By: Jaskamal