ਜਾ.ਸ., ਮੁਹਾਲੀ : ਪੰਜਾਬ ਪੁਲਿਸ ਦੇ ਖ਼ੁਫ਼ੀਆ ਵਿਭਾਗ ਦੇ ਹੈੱਡਕੁਆਰਟਰ ’ਤੇ ਰਾਕਟ ਪ੍ਰੋਪੈਲਡ ਗ੍ਰਨੇਡ (ਆਰਪੀਜੀ) ਹਮਲੇ ਦੇ ਤਿੰਨ ਦਿਨ ਬਾਅਦ ਵੀ ਹਾਲਾਂਕਿ ਹਮਲਾਵਰਾਂ ਦੀ ਪਛਾਣ ਨਹੀਂ ਹੋ ਸਕੀ ਹੈ ਪਰ ਪੰਜਾਬ ਪੁਲਿਸ ਨੇ ਕੁਝ ਸ਼ੱਕੀਆਂ ਦੀ ਭਾਲ ’ਚ ਇਕ ਟੀਮ ਯੂਪੀ ਭੇਜੀ ਹੈ। ਪੁਲਿਸ ਸੂਤਰਾਂ ਦੇ ਲੋਕ ਪਾਕਿਸਤਾਨ ’ਚ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ਦੇ ਹੈਂਡਲਰ ਹਨ। ਪੁਲਿਸ ਇਹ ਮੰਨ ਕੇ ਚੱਲ ਰਹੀ ਹੈ ਕਿ ਹਮਲੇ ’ਚ ਰਿੰਦਾ ਨਾਲ ਸਬੰਧ ਰੱਖਣ ਵਾਲੇ ਲੋਕਾਂ ਦਾ ਹੱਥ ਹੋ ਸਕਦਾ ਹੈ।

ਸੂਤਰਾਂ ਮੁਤਾਬਕ ਪੁਲਿਸ ਨੇ ਆਰਪੀਜੀ ਦਾਗੇ ਜਾਣ ਤੋਂ ਬਾਅਦ ਡਿੱਗਣ ਵਾਲੇ ਗੰਨ ਪਾਊਡਰ, ਧਾਤੂ ਦੇ ਪੁਰਜ਼ੇ ਆਦਿ ਵੀ ਇਕੱਤਰ ਕੀਤੇ ਹਨ। ਇਸ ਤੋਂ ਪਹਿਲਾਂ ਖ਼ੁਫ਼ੀਆ ਵਿਭਾਗ ਦੇ ਹੈੱਡਕੁਆਰਟਰ ਦੇ ਨੇਡ਼ੇ ਖ਼ਾਲੀ ਜਗ੍ਹਾ ਤੋਂ ਰਾਕਟ ਪ੍ਰੋਪੈਲਡ ਗ੍ਰਨੇਡ (ਆਰਪੀਜੀ) ਦਾਗੇ ਜਾਣ ਲਈ ਵਰਤੀਆਂ ਇੱਟਾਂ ਦੇ ਸਟੈਂਡ ਦੇ ਸਬੂਤ ਵੀ ਇਕੱਠੇ ਕੀਤੇ ਗਏ ਸਨ।

ਉੱਥੇ ਬੁੱਧਵਾਰ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤੇ ਗਏ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਕੁੱਲਾ ਦੇ ਰਹਿਣ ਵਾਲੇ ਨਿਸ਼ਾਨ ਸਿੰਘ ਤੇ ਉਸ ਦੇ ਸਾਲੇ ਸੋਨੂੰ ਅੰਬਰਸਰੀਆ ਨੂੰ ਪੁਲਿਸ ਪ੍ਰੋਡਕਸ਼ਨ ਵਾਰੰਟ ’ਤੇ ਮੁਹਾਲੀ ਲਿਆਏਗੀ। ਸ਼ੰਕਾ ਹੈ ਕਿ ਹਮਲਾਵਰਾਂ ਨੂੰ ਗੱਡੀ ਤੇ ਗ੍ਰਨੇਡ ਉਪਲਬਧ ਕਰਵਾਉਣ ’ਚ ਉਨ੍ਹਾਂ ਦੀ ਭੂਮਿਕਾ ਹੋ ਸਕਦੀ ਹੈ। ਫ਼ਰੀਦਕੋਟ ਪੁਲਿਸ ਨੇ ਬੁੱਧਵਾਰ ਨੂੰ ਨਿਸ਼ਾਨ ਸਿੰਘ ਨੂੰ ਹਿਰਾਸਤ ’ਚ ਲਿਆ ਸੀ।

ਹਮਲੇ ਦੇ ਮਾਮਲੇ ਦੀ ਜਾਂਚ ਕਰ ਰਹੇ ਪੰਜਾਬ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵੀਰਵਾਰ ਨੂੰ ਹਮਲਾਵਰਾਂ ਦੀ ਪਛਾਣ ਦਾ ਪਤਾ ਲਗਾਉਣ ਲਈ ਮੁਹਾਲੀ ਤੋਂ ਦੋ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਨਿਸ਼ਾਨ ਤੋਂ ਪੁੱਛਗਿੱਛ ਕਰਨ ਲਈ ਫ਼ਰੀਦਕੋਟ ਭੇਜਿਆ ਗਿਆ ਹੈ। ਸੂਤਰਾਂ ਮੁਤਾਬਕ ਪੁਲਿਸ ਇਹ ਮੰਨ ਕੇ ਚੱਲ ਰਹੀ ਹੈ ਕਿ ਨਿਸ਼ਾਨ ਤੇ ਉਸ ਦੇ ਸਾਲੇ ਸੋਨੂੰ ਨੇ ਹਮਲਾਵਰਾਂ ਨੂੰ ਤਰਨਤਾਰਨ ਜਾਂ ਅੰਮ੍ਰਿਤਸਰ ’ਚ ਰਸ਼ੀਆ ਮੇਡ ਗ੍ਰਨੇਡ ਉਪਲਬਧ ਕਰਵਾਇਆ ਸੀ। ਨਿਸ਼ਾਨ ਸਿੰਘ ਦੀ ਆਰਪੀਜੀ ਹਮਲੇ ’ਚ ਅਖੌਤੀ ਭੂਮਿਕਾ ਦੇ ਸਬੰਧ ’ਚ ਪੁੱਛਗਿੱਛ ਲਈ ਮੁਹਾਲੀ ਲਿਆਂਦਾ ਜਾ ਰਿਹਾ ਹੈ। ਉਹ ਪਹਿਲਾਂ ਵੀ ਹੱਤਿਆ, ਨਸ਼ਾ ਤਸਕਰੀ, ਹੱਤਿਆ ਦੇ ਯਤਨ ਤੇ ਲੁੱਟਮਾਰ ਆਦਿ ਦੇ ਮਾਮਲਿਆਂ ’ਚ ਸ਼ਾਮਲ ਰਿਹਾ ਹੈ।

Posted By: Seema Anand