ਜੇਐੱਨਐੱਨ, ਮੋਹਾਲੀ : ਫਰਜ਼ੀ ਕ੍ਰਿਕਟ ਮੈਚ ਕਰਵਾ ਕੇ ਸੱਟੇਬਾਜ਼ੀ ਕਰਨ ਵਾਲਾ ਰਵਿੰਦਰ ਡਾਡੀਵਾਲ ਮੋਹਾਲੀ ਸੀਆਈਏ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਨੇ ਮੋਹਾਲੀ ਨੇੜੇ ਇਕ ਪਿੰਡ 'ਚ ਸਥਾਨਕ ਖਿਡਾਰੀਆਂ ਨੂੰ ਸ੍ਰੀਲੰਕਾ ਤੇ ਭਾਰਤ ਦੀ ਟੀਮਾਂ ਦੀ ਫਰਜ਼ੀ ਡ੍ਰੈੱਸ ਪਵਾ ਕੇ ਸਪੋਰਟਸ ਵੈੱਬਸਾਈਟ 'ਤੇ ਮੈਚ ਦਾ ਪ੍ਰਸਾਰਣ ਕੀਤਾ ਸੀ। ਇਸ ਤੋਂ ਇਲਾਵਾ ਆਸਟ੍ਰੇਲੀਆ 'ਚ ਵੀ ਸੱਟੇਬਾਜ਼ੀ 'ਚ ਰਵਿੰਦਰ ਦੀ ਮੁੱਖ ਭੂਮਿਕਾ ਹੈ। ਰਵਿੰਦਰ ਦੇਸ਼-ਵਿਦੇਸ਼ 'ਚ ਕਈ ਥਾਂ ਸੱਟੇਬਾਜ਼ੀ ਲਈ ਫਰਜ਼ੀ ਟੀਮਾਂ ਬਣਵਾ ਕੇ ਮੈਚ ਕਰਵਾ ਚੁੱਕਿਆਂ ਹੈ।

ਸਦਰ ਖਰੜ ਥਾਣਾ ਪੁਲਿਸ ਨੇ ਮੋਹਾਲੀ ਦੇ ਸਵਾੜਾ ਪਿੰਡ 'ਚ ਸਥਿਤ ਸਟੇਕਰ ਕ੍ਰਿਕਟ ਐਕਡਮੀ 'ਚ ਕਰਵਾਏ ਗਏ ਫਰਜ਼ੀ ਕ੍ਰਿਕਟ ਟੂਰਨਾਮੈਂਟ ਨੂੰ ਸ੍ਰੀਲੰਕਾ ਦੇ ਬਾਦੁਲਾ ਸ਼ਹਿਰ ਦਾ ਯੁਵਾ ਟੀ-20 ਮੈਚ ਦੱਸ ਕੇ ਆਨਲਾਈਨ ਸੱਟਾ ਲਗਾਉਣ ਵਾਲੇ ਗਿਰੋਹ ਦੇ 8 ਲੋਕਾਂ ਖ਼ਿਲਾਫ਼ ਧਾਰਾ 420, 120 ਬੀ ਤੇ ਗੈਂਬਲਿੰਗ ਐਕਟ 1867 ਦੀ ਧਾਰਾ 13ਏ ਤਹਿਤ ਮਾਮਲਾ ਦਰਜ ਕੀਤਾ ਸੀ। ਇਹ ਮਾਮਲਾ ਪਰਮਿੰਦਰ ਸਿੰਘ ਨਿਵਾਸੀ ਝੂੰਗੀਆਂ ਰੋਡ ਪਿਕਾਡਲੀ ਮਾਰਕਿਟ ਸੰਨੀ ਐਨਕਲੇਵ ਖਰੜ ਦੀ ਸ਼ਿਕਾਇਤ 'ਤੇ ਪੰਕਜ ਤੇ ਗੋਲਡੀ ਦੋਵੇਂ ਨਿਵਾਸੀ ਵਿਕਟੋਰੀਆ ਹਾਈਟਸ ਪੀਰ ਮੌਛੱਲਾ ਤੇ ਵਰੁਣ ਕੁਮਾਰ, ਰਾਜੂ ਕਾਲੀਆ, ਜਤਿੰਦਰ ਕੁਮਾਰ ਬੰਟੂ, ਸਾਹਿਲ ਖੁਰਾਣਾ ਸਾਰੇ ਨਿਵਾਸੀ ਖਰੜ ਤੇ ਜੈਲੀ ਸਰਦਾਰ ਸਿਟੀ ਮਲੌਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਖ਼ਿਲਾਫ਼ ਦਰਜ ਕੀਤਾ ਗਿਆ ਹੈ।

Posted By: Amita Verma