ਐੱਸਏਐੱਸ ਨਗਰ : ਰਿਆਤ ਬਾਹਰਾ ਯੂਨੀਵਰਸਿਟੀ ਦੀ ਬੀਐੱਡ ਦੀ ਵਿਦਿਆਰਥਣ ਖੁਸ਼ਪ੍ਰੀਤ ਕੌਰ (ਬੈਚ 2018) ਨੇ 'ਮਿਸ ਪੀਟੀਸੀ ਪੰਜਾਬੀ 2018' ਦਾ ਖਿਤਾਬ ਜਿੱਤ ਕੇ ਯੂਨੀਵਰਸਿਟੀ ਅਤੇ ਮਾਤਾ-ਪਿਤਾ ਦਾ ਨਾਮ ਰੋਸ਼ਨ ਕੀਤਾ ਪੀਟੀਸੀ ਚੈਨਲ ਵੱਲੋਂ ਕਰਵਾਏ ਗਏ। ਇਸ ਮੁਕਾਬਲੇ ਨੂੰ ਜਿੱਤਣ 'ਤੇ ਖੁਸ਼ਪ੍ਰੀਤ ਕੌਰ ਨੂੰ ਬਹੁਤ ਸਾਰੇ ਵਾਊਚਰਜ਼ ਤੋਂ ਇਲਾਵਾ ਜੇਤੂ ਇਨਾਮੀ ਰਾਸ਼ੀ 1 ਲੱਖ ਰੁਪਏ ਨਕਦ ਅਤੇ ਇਕ ਸੁੰਦਰ ਤਾਜ ਪੇਸ਼ ਕਰਕੇ ਨਿਵਾਜਿਆ ਗਿਆ ਇਸ ਮੁਕਾਬਲੇ ਦੇ ਕਈ ਰਾਉੂਂਡਜ਼ ਵੱਖ ਵੱਖ ਸ਼ਹਿਰਾਂ ਵਿਚ ਕਰਵਾਏ ਗਏ ਸਨ। ਇਸ ਮੁਕਾਬਲੇ ਲਈ ਸਮਾਂ ਲਗਪਗ ਦੋ ਮਹੀਨੇ ਸੀ ਖੁਸ਼ਪ੍ਰੀਤ ਕੌਰ ਨੇ ਸ਼ਾਨਦਾਰ ਢੰਗ ਨਾਲ ਹਰ ਰਾਊਂਡ ਨੂੰ ਪਾਸ ਕੀਤਾ ਅਤੇ ਆਖਿਰਕਾਰ ਇਕ ਬਿਹਤਰ ਪ੍ਦਰਸ਼ਨ ਕਰਨ ਉਪਰੰਤ ਇਸ ਗ੍ਰੈਂਡ ਫਿਨਾਲੇ ਵਿਚ ਪਹੁੰਚ ਕੇ ਮਿਸ ਪੀਟੀਸੀ ਪੰਜਾਬੀ 2018 ਦਾ ਖਿਤਾਬ ਆਪਣੇ ਨਾਮ ਕੀਤਾ। ਖੁਸ਼ਪ੍ਰੀਤ ਕੌਰ ਦੀ ਇਸ ਪ੍ਰਾਪਤੀ 'ਤੇ ਰਿਆਤ ਬਾਹਰਾ ਗਰੁੱਪ ਦੇ ਚੇਅਰਮੈਨ ਗੁਰਵਿੰਦਰ ਸਿੰਘ ਬਾਹਰਾ ਅਤੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ.ਦਲਜੀਤ ਸਿੰਘ ਨੇ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਅਜਿਹੀਆਂ ਪ੍ਰਾਪਤੀਆਂ ਲਈ ਸ਼ੁÎਕਾਮਨਾਵਾਂ ਦਿੱਤੀਆਂ।