Punjab news ਸੀਨੀਅਰ ਸਟਾਫ਼ ਰਿਪੋਰਟਰ, ਐੱਸਏਐੱਸ ਨਗਰ : ਕਾਰਗਿਲ ਦੀ ਲੜਾਈ ’ਚ ਦੇਸ਼ ਦੀ ਰੱਖਿਆ ਕਰਨ ਵਾਲਾ ਸਾਬਕਾ ਫ਼ੌਜੀ ਨਸ਼ਾ ਤਸਕਰ ਬਣ ਗਿਆ। ਟ੍ਰਾਈਸਿਟੀ ’ਚ ਪਿਛਲੇ ਤਿੰਨ ਸਾਲ ਤੋਂ ਨਸ਼ਾ ਤਸਕਰੀ ’ਚ ਸਾਬਕਾ ਫ਼ੌਜੀ ਨੂੰ ਜੀਰਕਪੁਰ ਪੁਲਿਸ ਨੇ ਗਿ੍ਰਫ਼ਤਾਰ ਕੀਤਾ ਹੈ। ਸਤਿੰਦਰ ਸਿੰਘ ਸੀਨੀਅਰ ਪੁਲਿਸ ਕਪਤਾਨ ਜ਼ਿਲ੍ਹਾ ਐੱਸਏਐੱਸ ਨਗਰ ਦੇ ਦਿਸ਼ਾ ਨਿਰਦੇਸ ਅਨੁਸਾਰ ਨਸ਼ਿਆ ਖਿਲਾਫ ਵਿਢੀ ਮੁਹਿੰਮ ਨੂੰ ਮੁੱਖ ਰੱਖਦੇ ਹੋਏ ਦੱਸਿਆ ਹਰਮਨਦੀਪ ਸਿੰਘ ਹਾਂਸ,ਐੱਸਪੀ (ਡੀ), ਸ੍ਰੀ ਗੁਰਚਰਨ ਸਿੰਘ, ਡੀਐੱਸਪੀ (ਡੀ) ਦੀ ਰਾਹਨਮਈ ਹੇਠ ਤੇ ਇਸੰਪੈਕਟਰ ਗੁਰਮੇਲ ਸਿੰਘ ਇੰਚਾਰਜ ਸੀਆਈਏ ਸਟਾਫ ਮੁਹਾਲੀ ਦੀ ਨਿਗਰਾਨੀ 'ਚ ਦੋ ਨਸ਼ਾ ਤਸੱਕਰਾਂ ਜਸਵੀਰ ਸਿੰਘ ਉਰਫ ਫੌਜੀ ਤੇ ਅਰੁਨ ਕੁਮਾਰ ਉਰਫ ਅੰਨੂ ਗ੍ਰਿਫਤਾਰ ਕੀਤਾ ਜਿਨ੍ਹਾਂ ਕੋੋਲੋ 500 ਗ੍ਰਾਮ ਅਫੀਮ ਸਮੇਤ 1920 ਨਸ਼ੀਲੀਆਂ ਗੋਲੀਆਂ ਬ੍ਰਾਮਦ ਕੀਤੀਆਂ ਗਈਆਂ ਹਨ।


ਐੱਸਐੱਸਪੀ ਸਾਹਿਬ ਨੇ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 26-02-2020 ਨੂੰ ਸੀਆਈਏ ਸਟਾਫ ਦੀ ਪੁਲਿਸ ਪਾਰਟੀ ਨੂੰ ਇਤਲਾਹ ਮਿਲੀ ਸੀ ਕਿ ਅਰੁਨ ਕੁਮਾਰ ਉਰਫ ਅੰਨੂ ਪੁੱਤਰ ਮਨੋਜ ਕੁਮਾਰ ਵਾਸੀ ਮਕਾਨ ਨੰਬਰ ਸ਼ਛਢ-4 ਫਸਟ ਫਲੋਰ ਮਾਡਰਨ ਇੰਨਕਲੇਵ ਬਲਟਾਣਾ ਥਾਣਾ ਜੀਰਕਪੁਰ ਜ਼ਿਲ੍ਹਾ ਐੱਸਏਐੱਸ ਨਗਰ ਉਮਰ ਕਰੀਬ 35 ਸਾਲ ਤੇ ਉਸ ਦਾ ਸਾਥੀ ਜਸਵੀਰ ਸਿੰਘ ਉਰਫ ਫੌਜੀ ਪੁੱਤਰ ਸੰਤ ਸਿੰਘ ਵਾਸੀ ਪਿੰਡ ਬਸੌਲੀ ਥਾਣਾ ਲਾਲੜੂ ਹਾਲ ਵਾਸੀ ਫਲੈਟ ਨੰਬਰ 1365/3 ਸਿਲਵਰ ਸਿਟੀ ਹਾਈਟਸ ਜੀਰਕਪੁਰ ਥਾਣਾ ਜੀਰਕਪੁਰ ਜ਼ਿਲ੍ਹਾ ਐੱਸਏਐੱਸ ਨਗਰ ਉਮਰ ਕਰੀਬ 50 ਸਾਲ ਮਿਲਕੇ ਪਿਛਲੇ 2/3 ਸਾਲ ਤੋਂ ਨਸ਼ਾ ਤਸੱਕਰੀ ਦਾ ਨਜਾਇਜ ਧੰਦਾ ਕਰਦੇ ਹਨ। ਦੋਵਾਂ ਨਸ਼ਾ ਤਸੱਕਰਾ ਯੂਪੀ, ਹਰਿਆਣਾ, ਰਾਜਸਥਾਨ ਤੇ ਪੰਜਾਬ ਤੋਂ ਅਫੀਮ ਤੇ ਨਸ਼ੀਲੀਆਂ ਗੋਲੀਆਂ ਖਰੀਦ ਕੇ ਮੋਹਾਲੀ, ਪੰਚਕੂਲਾ, ਚੰਡੀਗੜ ਤੇ ਇਸ ਦੇ ਨਾਲ ਲੱਗਦੇ ਏਰੀਆ 'ਚ ਆਪਣੇ ਗਾਹਕਾਂ ਨੂੰ ਸਪਲਾਈ ਕਰਦੇ ਹਨ। ਇਨ੍ਹਾਂ ਨੂੰ ਸੀਆਈਏ ਸਟਾਫ ਦੀ ਪੁਲਿਸ ਪਾਰਟੀ ਨੇ ਅਫੀਮ 500 ਗ੍ਰਾਮ ਅਫੀਮ ਤੇ 1920 ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫਤਾਰ ਕੀਤਾ।


ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੋਸੀ ਅਰੁਨ ਕੁਮਾਰ ਉਰਫ ਅੰਨੂ ਤੇ ਪਹਿਲਾਂ ਵੀ ਹੈਰੋਇੰਨ ਦੇ ਦੋ ਮੁਕੱਦਮੇ ਐੱਸਟੀਐੱਫ ਮੋਹਾਲੀ ਵਿਖੇ ਦਰਜ ਹਨ ਤੇ ਦੋਸੀ ਜਸਵੀਰ ਸਿੰਘ ਉਰਫ ਫੌਜੀ ਦੀ ਪੁੱਛਗਿੱਛ 'ਚ ਇਹ ਗੱਲ ਸਾਹਮਣੇ ਆਈ ਕਿ ਉਹ ਪਹਿਲਾਂ ਆਰਮੀ 'ਚ ਨੌਕਰੀ ਕਰਦਾ ਸੀ ਜਿਸ ਦੇ ਕਾਰਗਿਲ ਦੀ ਲੜਾਈ ਸਮੇਂ ਗੋਲੀਆਂ ਲੱਗੀਆ ਸਨ ਜਿਸ ਨੂੰ ਯੂਨਿਟ 'ਚ ਵਾਪਸ ਭੇਜ ਦਿੱਤਾ ਗਿਆ ਸੀ ਤੇ ਸੰਨ 2006 'ਚ ਆਰਮੀ 'ਚੋਂ ਰਿਟਾਇਰ ਹੋ ਗਿਆ ਜਿਸ ਨੇ ਇਹ ਵੀ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਚੰਡੀਗੜ ਵਿਖੇ ਭਸ਼ਂਲ਼ 'ਚ ਨੌਕਰੀ ਕਰਦਾ ਹੈ। ਜੋੇ ਕਰੀਬ ਪਿਛਲੇ 15 ਸਾਲ ਤੋਂ ਨਸ਼ਾ ਕਰਨ ਦਾ ਆਦੀ ਹੈ। ਜੋ ਪੈਸਿਆ ਦੀ ਘਾਟ ਕਰਨ ਤੇ ਨਸ਼ੇ ਦੀ ਲੋੜ ਨੂੰ ਪੂਰਾ ਕਰਨ ਲਈ ਕੰਪਨੀ 'ਚ ਵੀ ਆਪਣੇ ਗ੍ਰਾਹਕਾਂ ਨੂੰ ਅਫੀਮ ਤੇ ਨਸ਼ੀਲੀਆਂ ਗੋਲੀਆਂ ਦੀ ਸਪਲਾਈ ਕਰਦਾ ਸੀ। ਸੀਆਈ ਸਟਾਫ ਮੋਹਾਲੀ ਵੱਲੋਂ ਉਕਤ ਦੋਸੀਆ ਪਾਸੋਂ ਅਫੀਮ ਤੇ ਨਸ਼ੀਲੀਆਂ ਗੋਲੀਆਂ ਬ੍ਰਾਮਦ ਕਰਕੇ ਸਫਲਤਾ ਹਾਸਲ ਕੀਤੀ ਹੈ। ਦੋਸ਼ੀਆਂ ਖਿਲਾਫ ਮੁਕੱਦਮਾ ਨੰਬਰ 85 ਮਿਤੀ 26-02-2021 ਅ/ਧ 18,22-61-85 ਐੱਨਡੀਪੀਐੱਸ ਐਕਟ ਤਹਿਤ ਥਾਣਾ ਜੀਰਕਪੁਰ ਵਿਖੇ ਮੁਕੱਦਮਾ ਦਰਜ ਰਜਿਸਟਰ ਹੋਇਆ ਹੈ। ਦੋਸ਼ੀਆਂ ਨੂੰ ਅੱਜ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤੀ ਜਾਵੇਗੀ। ਮੁੱਕਦਮਾ ਦੀ ਤਫਤੀਸ਼ ਜਾਰੀ ਹੈ।

Posted By: Sarabjeet Kaur