ਸਤਵਿੰਦਰ ਸਿੰਘ ਧੜਾਕ, ਐੱਸਏਐੱਸ ਨਗਰ : ਪੰਜਾਬ ਕਾਂਗਰਸ ’ਚ ਵੱਡੇ ਪਰਿਵਰਤਨ ਤੋਂ ਬਾਅਦ ਹੁਣ ਪ੍ਰਸ਼ਾਸਨਿਕ ਤਬਦੀਲੀਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਹਾਲੇ ਕੱਲ੍ਹ ਹੀ ਮੁੱਖ ਮੰਤਰੀ ਵਜੋਂ ਹਲਫ਼ ਲੈਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਸੂਬੇ ’ਚ 9 ਆਈਏਐੱਸ ਤੇ 2 ਪੀਸੀਐੱਸ ਅਧਿਕਾਰੀਆਂ ਦੇ ਤਬਦਾਲੇ ਕਰ ਦਿੱਤੇ ਹਨ। ਮੋਹਾਲੀ ਦੇ ਡਿਪਟੀ ਕਮਿਸ਼ਨਰ ਗਿਰੀਸ਼ ਦਿਆਲਨ ਦੀ ਥਾਂ ਹੁਣ ਪੰਜਾਬ ਸਕੂਲ ਸਿੱਖਿਆ ਵਿਭਾਗ ’ਚ ਬਤੌਰ ਡੀਜੀਐੱਸਈ ਸੇਵਾ ਨਿਭਾ ਰਹੇ ਈਸ਼ਾ ਕਾਲੀਆ ਨੂੰ ਮੋਹਾਲੀ ਦਾ ਡਿਪਟੀ ਕਮਿਸ਼ਨਰ ਬਣਾਇਆ ਗਿਆ ਹੈ। ਗਿਰੀਸ਼ ਦਿਆਲਨ ਕਰੀਬ ਢਾਈ ਸਾਲ ਪਹਿਲਾਂ ਮੋਹਾਲੀ ਦੇ ਡੀਸੀ ਬਣੇ ਸਨ ਤੇ ਹੁਣ ਈਸ਼ਾ ਕਾਲੀਆ ਮੋਹਾਲੀ ਦੇ ਪ੍ਰਸ਼ਾਸਨਿਕ ਪ੍ਰਬੰਧਾਂ ਦੇ ਸਰਬਰਾਹ ਹੋਣਗੇ। ਇਨ੍ਹਾਂ ਤੋਂ ਇਲਾਵਾ ਤੇਜਵੀਰ ਸਿੰਘ ਸਿੰਘ, ਦਿਲੀਪ ਕੁਮਾਰ, ਗੁਰਕੀਰਤ ਕਿਰਪਾਲ ਸਿੰਘ, ਕਮਲ ਕਿਸ਼ੋਰ ਯਾਦਵ,ਮੁਹੰਮਦ ਤਈਅਬ,ਸ਼੍ਰੀ ਸਨਮੀਦ ਸਿੰਘ ਜਰਾਂਗਲ, ਸ੍ਰੀ ਹਰਪ੍ਰੀਤ ਸਿੰਘ, ਸ਼ੋਵਾਕਤ ਅਹਿਮਦ ਪਾਰੇ (ਸਾਰੇ ਆਈਏਐੱਸ),ਸ੍ਰੀ ਮਨਕੀਰਤ ਸਿੰਘ ਚਾਹਲ,ਸ੍ਰੀ ਅਨਿਲ ਗੁਪਤਾ(ਦੋਵੇਂ ਪੀਸੀਐੱਸ) ਤਬਾਦਲੇ ਕਰ ਦਿੱਤੇ ਗਏ ਹਨ।

Posted By: Seema Anand