ਪੰਜਾਬੀ ਜਾਗਰਣ ਟੀਮ, ਐੱਸਏਐੱਸ ਨਗਰ : ਜ਼ਿਲ੍ਹਾ ਮੋਹਾਲੀ ਦੀ ਤਿੰਨ ਸਬ ਡਵੀਜ਼ਨਾਂ 'ਚ ਲੋਕਾਂ ਨੂੰ ਬਿਜਲੀ ਦੀ ਪਰੇਸ਼ਾਨੀ ਤੋਂ ਰਾਹਤ ਦਵਾਉਣ ਲਈ ਪ੍ਰਸ਼ਾਸਨ ਨੇ ਕੁੱਝ ਕਦਮ ਚੁੱਕੇ ਹਨ। ਡੀਸੀ ਗਿਰੀਸ਼ ਦਿਆਲਨ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਨੰਬਰ ਜਨਤਕ ਕਰ ਦਿੱਤੇ ਹਨ। ਜੇ ਬਿਜਲੀ ਸ਼ਿਕਾਇਤ ਕੇਂਦਰਾਂ 'ਤੇ ਕਰਮਚਾਰੀਆਂ ਵੱਲੋਂ ਫੋਨ ਨਹੀਂ ਚੁੱਕਿਆ ਜਾਂਦਾ ਤਾਂ ਲੋਕ ਇਸ ਨੰਬਰਾਂ 'ਤੇ ਕਦੇ ਵੀ ਅਧਿਕਾਰੀਆਂ ਨੂੰ ਕਾਲ ਕਰ ਬਿਜਲੀ ਨਾ ਆਉਣ ਦੀ ਸ਼ਿਕਾਇਤ ਕਰ ਸਕਦੇ ਹੋ। ਧਿਆਨ ਰਹੇ ਕਿ ਖਰੜ ਸਬ ਡਵੀਜ਼ਨ ਦੇ 10 ਫੀਡਰਾਂ ਦੇ ਕਰੀਬ ਪੰਜਾਹ ਹਜ਼ਾਰ ਕੁਨੈਕਸ਼ਨਾਂ ਲਈ ਸਿਰਫ਼ ਇਕ ਸ਼ਿਕਾਇਤ ਕੇਂਦਰ ਹੈ। ਜ਼ੀਰਕਪੁਰ 'ਚ ਵੀ ਅਜਿਹਾ ਹੀ ਕੁੱਝ ਹਾਲ ਹੈ। ਪਿਛਲੇ ਇਕ ਹਫਤੇ ਤੋਂ ਲੋਕ ਬਿਜਲੀ ਨਾ ਆਉਣ ਦੀ ਸਮੱਸਿਆ ਨੂੰ ਲੈ ਕੇ ਸੜਕ 'ਤੇ ਉੱਤਰ ਰਹੇ ਸਨ। ਲੋਕਾਂ ਦਾ ਇਲਜ਼ਾਮ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਵੱਲੋਂ ਕੱਟ ਲਗਾਏ ਜਾ ਰਹੇ ਹਨ ਜਿਸ ਕਾਰਨ ਪਰੇਸ਼ਾਨੀ ਹੈ। ਡੀਸੀ ਨੇ ਪੀਐੱਸਪੀਸੀਐੱਲ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹੈ ਕਿ ਉਹ ਲੋਕਾਂ ਨੂੰ ਬਿਨਾਂ ਰੁਕਾਵਟ ਬਿਜਲੀ ਦੀ ਸਪਲਾਈ ਕਰਨਾ। ਡੀਸੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਖ਼ਰਾਬ ਮੌਸਮ ਕਰ ਕੇ ਜੋ ਲਾਈਨਾਂ ਖ਼ਰਾਬ ਹੋ ਗਈਆਂ ਹਨ। ਉਨ੍ਹਾਂ ਛੇਤੀ ਠੀਕ ਕਰਕੇ ਬੰਦ ਹੋਈ ਬਿਜਲੀ ਦੀ ਸਪਲਾਈ ਨੂੰ ਖੋਲਿ੍ਹਆ ਜਾਣਾ ਚਾਹੀਦਾ ਹੈ ਤਾਂ ਕਿ ਲੋਕਾਂ ਦੀ ਸਮੱਸਿਆ ਨੂੰ ਛੇਤੀ ਤੋਂ ਛੇਤੀ ਹੱਲ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਖ਼ਰਾਬ ਮੌਸਮ ਕਾਰਨ ਲਾਈਨਾਂ ਜਾਂ ਤਾਰਾਂ ਦੇ ਟੁੱਟਣ ਦੀ ਹਾਲਤ 'ਚ ਬਿਜਲੀ ਸਪਲਾਈ ਨੂੰ ਫਿਰ ਤੋਂ ਸ਼ੁਰੂ ਕਰਨ ਲਈ ਪ੍ਰਬੰਧਕੀ ਅਧਿਕਾਰੀਆਂ ਦੀ ਮਦਦ ਲਈ ਜਾ ਸਕਦੀ ਹੈ। ਉਨ੍ਹਾਂ ਸਥਾਨਕ ਐੱਸਡੀਐੱਮ, ਨਗਰ ਨਿਗਮ ਕਮਿਸ਼ਨਰ ਜਾਂ ਈਓ ਤੋਂ ਸਹਿਯੋਗ ਲਿਆ ਜਾ ਸਕਦਾ ਹੈ।

ਬਿਜਲੀ ਦੀ ਸਪਲਾਈ ਪ੍ਰਭਾਵਿਤ ਹੋਣ ਕਰ ਕੇ ਜੇ ਬਿਜਲੀ ਵਿਭਾਗ ਦੇ ਸਬੰਧਤ ਅਧਿਕਾਰੀਆਂ ਦੇ ਫੋਨ ਨੰਬਰ ਵੀ ਨਹੀਂ ਮਿਲਦੇ ਹਨ ਤਾਂ ਤੁਸੀ (ਨੋ ਸਪਲਾਈ) ਲਿਖਕੇ 1912 'ਤੇ ਮੈਸੇਜ ਵੀ ਭੇਜੇ ਸਕਦੇ ਹੋ। ਇਸ ਤੋਂ ਇਲਾਵਾ ਮੋਬਾਇਲ ਐਪ ਪਾਵਰ ਸਰਵਿਸ ਦੀ ਵਰਤੋਂ ਬਿਜਲੀ ਸਪਲਾਈ 'ਚ ਖ਼ਰਾਬੀ ਦੇ ਸਬੰਧ 'ਚ ਸ਼ਿਕਾਇਤ ਦਰਜ ਕਰਨ ਲਈ ਕੀਤਾ ਜਾ ਸਕਦਾ ਹੈ। ਲੋਕ ਟੋਲ ਫਰੀ ਨੰਬਰ 1800-180-1512, ਵਟਸ ਐਪ ਨੰਬਰ 96461-06835, ਗੁਰਪ੍ਰਰੀਤ ਸਿੰਘ ਸੰਧੂ ਐੱਸਈਐੱਨ 9646110032 , ਨੋਡਲ ਸ਼ਿਕਾਇਤ ਕੇਂਦਰ 96461-15973, ਟੈੱਕ-1 ਗੌਰਵ ਕੰਬੋਜ ਐੱਸਡੀਓ 9646124499, ਟੈੱਕ-2 ਗੁਰਸੇਵਕ ਸਿੰਘ, ਐੱਸਡੀਓ 9646110131, ਟੈੱਕ-3 ਅਵਤਾਰ ਸਿੰਘ ਐੱਸਡੀਓ 9646110134, ਮੁੱਲਾਂਪੁਰ ਸੰਦੀਪ ਨਾਗਪਾਲ ਐੱਸਡੀਓ 9646110803, ਜ਼ੀਰਕਪੁਰ ਖੁਸ਼ਵਿੰਦਰ ਸਿੰਘ ਐੱਸਈਐੱਨ 9646110033, ਨੋਡਲ ਸ਼ਿਕਾਇਤ ਕੇਂਦਰ 96461 37873, ਢਕੋਲੀ ਹਰਭਜਨ ਸਿੰਘ, ਐੱਸਡੀਓ 9646107558, ਭਾਬਤ ਐੱਸਡੀਓ ਮਨਦੀਪ 9646110132, ਬਨੂੜ ਐੱਸਡੀਓ ਨਵਜੋਤ ਸਿੰਘ 9646110136, ਡਵੀਜ਼ਨ ਲਾਲੜੂ ਇੰਦਰਪ੍ਰਰੀਤ 9646110034, ਨੋਡਲ ਸ਼ਿਕਾਇਤ ਕੇਂਦਰ 01762 - 275910, 96461-19649, 96461100, ਸੈਦਪੁਰਾ ਐੱਸਡੀਓ ਅਮਨਪ੍ਰਰੀਤ ਸਿੰਘ 9646110133, ਮੁਬਾਰਕਪੁਰ ਐੱਸਡੀਓ ਗੁਰਜਿੰਦਰ ਸਿੰਘ 9646110149, ਲਾਲੜੂ ਐੱਸਡੀਓ ਪ੍ਰਦੀਪ ਕੁਮਾਰ 9646110135 ਹੰਡੇਸਰਾ ਐੱਸਡੀਓ ਪ੍ਰਦੀਪ ਕੁਮਾਰ 9646110137 ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ।