ਸਿਹਤ ਮੰਤਰੀ ਨੇ ਅਕਾਲੀ ਆਗੂ ਨੂੰ ਕਹੀ ਇਹ ਗੱਲ, 'ਮੈਂ ਪੈਸਾ ਲੈ ਕੇ ਆਇਆ ਤਦੇ ਸ਼ਹਿਰ ਦਾ ਵਿਕਾਸ ਹੋਇਆ'
Publish Date:Fri, 27 Nov 2020 05:06 PM (IST)
ਜੇਐੱਨਐੱਨ, ਮੋਹਾਲੀ : ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ (Health Minister Balbir singh sidhu) ਨੇ ਮੋਹਾਲੀ ਨਗਰ ਨਿਗਮ (MC Mohali) ਦੇ ਸਾਬਕਾ ਮੇਅਰ ਤੇ ਅਕਾਲੀ ਆਗੂ ਕੁਲਵੰਤ ਸਿੰਘ (Akali leader Kulwant Singh) 'ਤੇ ਦੱਬ ਕੇ ਜ਼ੁਬਾਨੀ ਹਮਲਾ ਬੋਲਿਆ। ਸਿਹਤ ਮੰਤਰੀ ਨੇ ਕਿਹਾ ਕਿ ਸ਼ਹਿਰ ਦੇ ਵਿਕਾਸ ਲਈ ਪੈਸਾ ਮੈਂ ਲੈ ਕੇ ਆਇਆ ਤਦੇ ਸ਼ਹਿਰ ਦਾ ਵਿਕਾਸ (Development) ਸ਼ੁਰੂ ਹੋਇਆ। ਜੇ ਕੋਈ ਇਹ ਕਹਿ ਦੇਵੇ ਕਿ ਮੈਂ ਜਹਾਜ ਬਣਾਵਾਂਗਾ ਪਰ ਉਸ ਕੋਲ ਪੈਸਾ ਨਾ ਹੋਵੇ ਤਾਂ ਉਹ ਕੁਝ ਨਹੀਂ ਕਰ ਸਕਦਾ। ਸਾਬਕਾ ਮੇਅਰ ਕੁਲਵੰਤ ਸਿੰਘ ਜਵਾਬ ਦੇਣ ਕਿ ਕੀ ਨਿਗਮ ਦੇ ਕੋਲ ਵਿਕਾਸ ਕਰਵਾਉਣ ਲਈ ਪੈਸੇ ਸਨ। ਸਿਹਤ ਮੰਤਰੀ ਨੇ ਸ਼ੁੱਕਰਵਾਰ ਨੂੰ ਮੋਹਾਲੀ 'ਚ ਪ੍ਰੈੱਸ ਕਾਨਫਰੰਸ ਦੌਰਾਨ ਇਹ ਗੱਲ ਕਹੀ। ਇਸ ਦੌਰਾਨ ਉਨ੍ਹਾਂ ਨੇ ਨਗਰ ਨਿਗਮ ਕਮਿਸ਼ਨਰ ਨੂੰ 25 ਕਰੋੜ ਦਾ ਚੈੱਕ ਵੀ ਭੇਟ ਕੀਤਾ।
ਬਲਬੀਰ ਸਿੰਘ ਸਿੱਧੂ ਨੇ ਸਵਾਲ ਦੇ ਜਵਾਬ 'ਚ ਕਿਹਾ ਕਿ ਵਿਰੋਧੀ ਅਕਾਲੀ ਕੌਂਸਲਰਾਂ ਵੱਲੋਂ ਲਾਏ ਜਾ ਰਹੇ ਦੋਸ਼ ਬੇਅਰਥ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਵਿਕਾਸ ਕੰਮ ਜਾਂ ਟੇਂਡਰ 'ਤੇ ਮੇਰੇ ਵੱਲੋਂ ਕੋਈ ਰੋਕ ਨਹੀਂ ਲਗਾਈ ਗਈ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦਾ ਵਿਕਾਸ ਕਰਵਾਉਣ 'ਚ ਮੇਰੀ ਤੇ ਮੇਰੀ ਪਾਰਟੀ ਦੇ ਕੌਂਸਲਰਾਂ ਦੀ ਅਹਿਮ ਭੂਮਿਕਾ ਹੈ। ਸਿੱਧੂ ਨੇ ਕਿਹਾ ਕਿ ਕਾਂਗਰਸ ਦੇ ਸਾਰੇ ਉਮੀਦਵਾਰ ਆਪਣੇ ਚੋਣ ਨਿਸ਼ਾਨ 'ਤੇ ਹੀ ਚੋਣ ਲੜਨਗੇ। ਕੌਣ ਕਿੱਥੋਂ ਲੜੇਗਾ ਇਸ ਦਾ ਫ਼ੈਸਲਾ ਹਾਈਕਮਾਨ ਕਰੇਗੀ। ਸਿੱਧੂ ਨੇ ਸ਼ਹਿਰ ਲਈ ਕਰਵਾਏ ਗਏ ਵਿਕਾਸ ਕੰਮਾਂ ਨੂੰ ਵੀ ਬਣਾਇਆ।
ਮੈਂ ਸਿਹਤ ਮੰਤਰੀ ਹਾਂ ਸਿੱਖਿਆ ਮੰਤਰੀ ਤੋਂ ਪੁੱਛੋ
ਪੰਜਾਬ ਸਕੂਲ ਸਿੱਖਿਆ ਬੋਰਡ ਦੇ ਪੰਜਾਬ ਸਰਕਾਰ ਤੇ ਪੈਸੇ ਦੇ ਬਕਾਇਆ ਸਵਾਲ 'ਤੇ ਸਿਹਤ ਮੰਤਰੀ ਨੇ ਕਿਹਾ ਕਿ ਮੈਂ ਸਿਹਤ ਮੰਤਰੀ ਹਾਂ ਮੇਰੇ ਨਾਲ ਸਿਹਤ ਸੁਵਿਧਾਵਾਂ ਨੂੰ ਲੈ ਕੇ ਸਵਾਲ ਪੁੱਛੋ। ਸਿੱਖਿਆ 'ਤੇ ਸਵਾਲ ਕਰਨਾ ਹੈ ਤਾਂ ਸਿੱਖਿਆ ਮੰਤਰੀ ਨੂੰ ਬੁਲਾਵਾਂਗੇ। ਮੈਂ ਮੋਹਾਲੀ ਤੋਂ ਵਿਧਾਇਕ ਹਾਂ ਤੇ ਇਸ ਜ਼ਿਲ੍ਹੇ ਦਾ ਮੰਤਰੀ ਹਾਂ, ਇਸਲਈ ਮੇਰੇ ਨਾਲ ਮੇਰੇ ਵਿਭਾਗ ਨਾਲ ਸਬੰਧਿਤ ਸਵਾਲ ਪੁੱਛੋ।
Posted By: Amita Verma