ਸਤਵਿੰਦਰ ਸਿੰਘ ਧੜਾਕ,ਮੋਹਾਲੀ:ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੁਕਮਾਂ ਤੋਂ ਬਾਅਦ ਜ਼ਿਲ੍ਹਾ ਮੋਹਾਲੀ ਵਿੱਚ ਸਰਕਾਰੀ ਸਕੂਲ ਅੱਜ ਆਖ਼ਰ ਖੋਲ੍ਹ ਦਿੱਤੇ ਗਏ ਹਨ। 10ਵੀਂ ਤੋਂ ਬਾਰਵੀਂ ਜਮਾਤ ਦੇ ਵਿਦਿਆਰਥੀ ਦੀ ਹਾਲਾਂਕਿ ਪਹਿਲੇ ਦਿਨ ਗਿਣਤੀ ਕਾਫ਼ੀ ਘੱਟ ਰਹੀ ਪਰ ਪੜ੍ਹਾਈ ਨੂੰ ਲੈਕੇ ਗੁਰੂ ਤੇ ਚੇਲਿਆਂ 'ਚ ਭਾਰੀ ਉਤਸ਼ਾਹ ਹੈ। ਹਦਾਇਤਾਂ ਅਨੁਸਾਰ ਵਿਦਿਆਰਥੀਆਂ ਨੂੰ ਹੱਥ ਸੈਨੇਟਾਈਜ਼ਰ ਕਰਨਾ ਤੇ ਮਾਸਕ ਤੋਂ ਪਹਿਨਣਾਂ ਜ਼ਰੂਰੀ ਕੀਤਾ ਗਿਆ ਹੈ ਉਥੇ ਹੀ ਅਧਿਆਪਕਾਂ ਲਈ ਵੀ ਕੋਵਿਡ ਵਿਰੋਧੀ ਟੀਕਾਕਰਨ ਦੀਆਂ ਦੋਵੇਂ ਖੁਰਾਕਾਂ ਲੱਗੀਆਂ ਹੋਣੀਆਂ ਲਾਜ਼ਮੀ ਹਨ। ਪੰਜਾਬੀ ਜਾਗਰਣ ਨਾਲ ਗੱਲਬਾਤ ਦੌਰਾਨ ਸਰਕਾਰੀ ਹਾਈ ਸਕੂਲ ਰਡਿਆਲਾ ਦੇ ਮੁੱਖ ਅਧਿਆਪਕ ਡਾ. ਸੁਰਿੰਦਰ ਕੁਮਾਰ ਜਿੰਦਲ ਨੇ ਦੱਸਿਆ ਕਿ ਮਹਾਮਾਰੀ ਸਬੰਧੀ ਦਿੱਤੇ ਗਏ ਨਿਯਮਾਂ ਦੇ ਪਾਲਣ ਕਰਨ ਦੇ ਲਈ ਸਖਤ ਹਦਾਇਤਾਂ ਹਨ। ਉਨ੍ਹਾਂ ਕਿਹਾ ਕਿ ਬਤੌਰ ਸਕੂਮ ਮੁਖੀ ਉਹ ਖ਼ੁਦ ਇਸ ਗੱਲ ਦਾ ਧਿਆਨ ਰੱਖ ਰਹੇ ਹਨ ਕਿ ਜਮਾਤਾਂ 'ਚ ਤੈਅ ਸਮਰੱਥਾ ਤੋੰ ਵੱਧ ਵਿਦਿਆਰਥੀ ਨਾ ਬਿਠਾਏ ਜਾਣ। ਉਨ੍ਹਾਂ ਕਿਹਾ ਕਿ ਕਰੀਬ ਇਕ ਸਾਲ ਬਾਅਦ ਸਕੂਲਾਂ ਵਿੱਚ ਦੁਬਾਰਾ ਆਫਲਾਈਨ ਪੜ੍ਹਾਈ ਸ਼ੁਰੂ ਹੋਈ ਹੈ ਇਸ ਲਈ ਵਿਦਿਆਰਥੀ ਅਤੇ ਅਧਿਆਪਕਾਂ ਵਿਚ ਕਾਫੀ ਉਤਸੁਕਤਾ ਦਿਖਾਈ ਹੈ।

Posted By: Tejinder Thind