v> ਸੁਖਵਿੰਦਰ ਸਿੰਘ ਧੜਾਕ, ਮੋਹਾਲੀ : ਪੰਜਾਬ ਹਰਿਆਣਾ ਤੇ ਹੋਰ ਸੂਬਿਆਂ ਦੀ ਪੁਲਿਸ ਨੂੰ ਲੋੜੀਂਦੇ ਗੈਂਗਸਟਰ ਸੁਖਪ੍ਰੀਤ ਬੁੱਢਾ ਨੂੰ ਅੱਜ ਇੰਟਰ ਪੋਲ ਦੀ ਮਦਦ ਨਾਲ ਰੋਮਾਨੀਆ 'ਚੋਂ ਗ੍ਰਿਫਤਾਰ ਕੀਤੇ ਜਾਣ ਦਾ ਸਮਾਚਾਰ ਹੈ। ਚਰਚੇ ਹਨ ਕਿ ਉਸ ਦੀ ਗ੍ਰਿਫਤਾਰੀ 10 ਦਿਨ ਪਹਿਲਾਂ ਹੋ ਚੁੱਕੀ ਹੈ ਜਿਸ ਸਬੰਧੀ ਪੰਜਾਬ ਪੁਲਿਸ ਨੂੰ ਸੂਹ ਮਿਲੀ ਹੈ। ਗੈਂਗਸਟ ਬੁੱਢਾ ਖਿਲਾਫ ਵੱਖ-ਵੱਖ ਸੂਬਿਆਂ ਦੇ ਥਾਣਿਆਂ 'ਚ ਕਤਲ ਸਣੇ ਕਈ ਪਰਚੇ ਦਰਜ ਹਨ । ਜਾਣਕਾਰੀ ਅਨੁਸਾਰ ਗੈਂਗਸਟਰ ਬੁੱਢਾ ਬੰਬੀਹਾ ਗਰੁੱਪ 'ਚ ਸ਼ਾਮਲ ਸੀ। ਬੁੱਢਾ ਵੱਲੋਂ ਸ਼ਿਵ ਸੇਨਾ ਹਿੰਦ ਦੇ ਪ੍ਰਧਾਨ ਨਿਸ਼ਾਂਤ ਸ਼ਰਮਾ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਸੀ। ਖਰੜ ਥਾਣੇ 'ਚ ਵੀ ਉਕਤ ਗੈਂਗਸਟਰ ਖਿਲਾਫ ਆਈਪੀਸੀ 307 ਦਾ ਮੁਕੱਦਮਾ ਦਰਜ ਸੀ।

Posted By: Jaskamal