v> ਸਤਵਿੰਦਰ ਸਿੰਘ ਧੜਾਕ, ਮੋਹਾਲੀ : ਮੋਹਾਲੀ ਦੇ ਸੈਕਟਰ-69 ਵਿਖੇ ਮੰਗਲਵਾਰ ਦੇਰ ਰਾਤ ਚਾਰ ਵਿਅਕਤੀਆਂ ਦੀ ਭੇਦਭਰੀ ਹਾਲਤ 'ਚ ਮੌਤ ਹੋ ਗਈ। ਮੁੱਢਲੀ ਪੜਤਾਲ ਦੌਰਾਨ ਖ਼ੁਲਾਸਾ ਹੋਇਆ ਹੈ ਕਿ ਇਹ ਸਾਰੇ ਜਣੇ ਕੇਟਰਿੰਗ ਦਾ ਕੰਮ ਕਰਦੇ ਸਨ ਤੇ ਨਵੇਂ ਸਾਲ ਦੀ ਪਾਰਟੀ ਖ਼ਤਮ ਹੋਣ ਤੋਂ ਬਾਅਦ ਠੰਢ ਕਾਰਨ ਅੰਗੀਠੀ ਬਾਲ਼ ਕੇ ਸੇਕਦੇ ਹੋਏ ਸੌਂ ਗਏ ਤੇ ਦਮ ਘੁੱਟਣ ਨਾਲ ਇਨ੍ਹਾਂ ਦੀ ਮੌਤ ਹੋ ਗਈ। ਖ਼ਬਰ ਹੈ ਕਿ ਇਕ ਐੱਸਪੀ ਦੇ ਕਰੀਬੀ ਰਿਸ਼ਤੇਦਾਰ ਦੇ ਘਰ ਇਹ ਪਾਰਟੀ ਵਿਚ ਸਰਵਿਸ ਦੇ ਕੇ ਪਰਤੇ ਸਨ ਅਤੇ ਕੋਲਿਆਂ ਵਾਲੀ ਅੰਗੀਠੀ ਬਾਲ਼ ਕੇ ਸੇਕਣ ਨਾਲ ਆਕਸੀਜਨ ਦਾ ਪ੍ਰਵਾਹ ਕਮਰੇ 'ਚ ਘੱਟ ਗਿਆ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਅਸਲ ਕਾਰਨ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਪਤਾ ਚੱਲਣਗੇ।

Posted By: Seema Anand